Wednesday, September 2, 2026

ਐਸ.ਡੀ ਸਕੂਲ ਮੈਨੇਜਿੰਗ ਕਮੇਟੀ ਵੱਲੋਂ ਸਕੂਲ ਦੇ ਖੇਡ ਮੈਦਾਨ `ਤੇ ਜਬਰਦਸਤੀ ਹਸਪਤਾਲ ਬਣਾਉਣ `ਤੇ ਰੋਸ

ਫਾਜ਼ਿਲਕਾ, 24 ਦਸੰਬਰ (ਵਿਨੀਤ ਅਰੋੜਾ)  ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਦੀ ਮੈਨੇਜਿੰਗ ਕਮੇਟੀ ਅਤੇ ਸਟਾਫ਼ ਦੀ ਇੱਕ ਮੀਟਿੰਗ ਸਕੂਲ ਵੇਹੜੇ ਵਿਚ ਹੋਈ। ਜਿਸ ਵਿਚ ਸਿਹਤ ਵਿਭਾਗ ਵੱਲੋਂ ਸਕੂਲਾਂ ਦੇ ਪਲੇਅ ਗ੍ਰਾਊਂਡ ਵਿਚ ਸਿਵਲ ਹਸਪਤਾਲ ਦੀ ਉਸਾਰੀ ਲਈ ਰੱਖੇ ਜਾ ਰਹੇ ਨੀਂਹ ਪੱਥਰ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਜਿਸ ਸਬੰਧੀ ਸਾਰਿਆਂ ਮੈਂਬਰਾਂ ਨੇ ਸਿਹਤ ਵਿਭਾਗ ਅਤੇ ਨਗਰ ਕੌਂਸਲ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਸਰਵਸੰਮਤੀ ਨਾਲ ਮੈਂਬਰਾਂ ਨੇ ਕਿਹਾ ਕਿ ਇਸ ਜ਼ਮੀਨ ਤੇ ਹਾਈਕੋਰਟ ਵੱਲੋਂ ਸਟੇਟਸ ਨੂੰ ਜਾਰੀ ਹੋਣ ਦੇ ਬਾਵਜੂਦ ਸਿਹਤ ਵਿਭਾਗ ਦੇ ਵੱਲੋਂ ਹਸਪਤਾਲ ਦੀ ਉਸਾਰੀ ਕੀਤੀ ਜਾ ਰਹੀ ਹੈ। ਸਕੂਲ ਕਿਸੇ ਵੀ ਤਰ੍ਹਾਂ ਨਾਲ ਸ਼ਹਿਰ ਵਿਚ ਹਸਪਤਾਲ ਬਣਾਉਣ ਦੇ ਖਿਲਾਫ਼ ਨਹੀਂ ਹੈ।ਪਰ ਸਕੂਲ ਵਿਚ ਪੜ੍ਹਨ ਵਾਲੇ ਸੈਂਕੜਿਆਂ ਬੱਚਿਆਂ ਤੋਂ ਉਨ੍ਹਾਂ ਦੇ ਖੇਡ ਦਾ ਮੈਦਾਨ ਖੋਹਣਾ ਬੇਇਨਸਾਫ਼ੀ ਅਤੇ ਧੱਕੇਸ਼ਾਹੀ ਹੈ। ਜੇਕਰ ਹਸਪਤਾਲ ਬਣਾਉਣਾ ਹੀ ਹੈ ਤਾਂ ਨਗਰ ਨਿਗਮ ਦੀ ਕਿਸੇ ਵੀ ਹੋਰ ਜ਼ਮੀਨ ਤੇ ਬਣਾਇਆ ਜਾ ਸਕਦਾ ਹੈ। ਬੱਚਿਆਂ ਤੋਂ ਪਲੇਅ ਗ੍ਰਾਊਂਡ ਖੋਹ ਕੇ ਉਸ `ਤੇ ਹਸਪਤਾਲ ਬਣਾਉਣਾ ਨਿੰਦਣਯੋਗ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4 ਲਈ ਕਿਊ.ਆਰ ਕੋਡ ਰਾਹੀਂ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ …

Leave a Reply