
ਅਲਗੋਂ ਕੋਠੀ, 3 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਅੱਜ ਦੇ ਯੁੱਗ `ਚ ਇਮਾਨਦਾਰੀ ਅਜੇ ਵੀ ਜਿੰਦਾ ਹੈ, ਜਿਸ ਦੀ ਤਾਜਾ ਮਿਸਾਲ ਕਸਬਾ ਅਮਰਕੋਟ ਵਿਖੇ ਦੇਖਣ ਨੂੰ ਮਿਲੀ।ਸਥਾਨਕ ਆਰ.ਕੇ ਟੈਲੀਕਾਮ ਦੇ ਮਾਲਿਕ ਰਕੇਸ਼ ਕੁਮਾਰ ਮਲਹੋਤਰਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਸਤੇ `ਚ ਜਾਂਦੇ ਸਮੇਂ ਉਸ ਨੂੰ ਇਕ ਮੋਬਾਇਲ ਡਿਗਿਆ ਹੋਇਆ ਮਿਲਿਆ।ਜਿਸ ਦੀ ਬੈਟਰੀ ਵੱਖ ਪਈ ਸੀ।ਉਸ ਨੇ ਬੈਟਰੀ ਪਾਈ ਤਾਂ ਮੋਬਾਇਲ ਚਾਲੂ ਹੋ ਗਿਆ।ਜਿਸ ਉਪਰੰਤ ਉਸ ਨੇ ਮੋਬਾਇਲ ਤੋਂ ਦੇਖ ਕੇ ਇਕ ਨੰਬਰ `ਤੇ ਫੋਨ ਲਗਾਇਆ।ਜਿਸ ਤੋਂ ਪਤਾ ਲੱਗਾ ਕਿ ਇਹ ਮੋਬਾਇਲ ਬਲਵੀਰ ਸਿੰਘ ਵਾਸੀ ਵਲਟੋਹਾ ਦਾ ਹੈ।ਰਕੇਸ਼ ਕੁਮਾਰ ਨੇ ਕਿਹਾ ਕਿ ਉਸ ਨੇ ਫੋਨ ਸੁਨਣ ਵਾਲੇ ਨੂੰ ਨਿਸ਼ਾਨੀ ਦੱਸ ਕੇ ਇਹ ਮੋਬਾਇਲ ਲੈਣ ਲਈ ਆਪਣਾ ਪਤਾ ਨੋਟ ਕਰਵਾ ਦਿੱਤਾ।ਇਸ ਤਰਾਂ ਇਹ ਲੱਭਾ ਹੋਇਆ ਮੋਬਾਇਲ ਅਸਲ ਮਾਲਕ ਨੁੰ ਵਾਪਿਸ ਕਰ ਦਿਤਾ।ਇਸ ਮੋਕੇ ਸੱਤਪਾਲ ਮਲਹੋਤਰਾ, ਮਕੇਸ਼ ਕੁਮਾ, ਡਾ. ਤਰਸੇਮ ਪਾਲ, ਲਵ ਰਾਜਪੁਤ, ਸੰਦੀਪ ਸਿੰਘ, ਅਮਰਜੀਤ ਸਿੰਘ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media