
ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਜੀ ਨੇ ਮੁਸਤਫਾਬਾਦ ਸਥਿਤ ਸਰਕਾਰੀ ਏਲੀਮੇਂਟਰੀ ਸਕੂਲ ਨੂੰ ਆਪਣੀ ਗਰਾਂਟ ਵਿੱਚੋਂ 1 ਲੱਖ ਰੁਪਏ ਦੀ ਰਾਸ਼ੀ ਦਾ ਚੇਕ ਪ੍ਰਦਾਨ ਕੀਤਾ।ਸਕੂਲ ਪ੍ਰਸ਼ਾਸਨ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਮੰਤਰੀ ਜੋਸ਼ੀ ਦਾ ਧੰਨਵਾਦ ਕੀਤਾ।ਇਸ ਮੌਕੇ ਕੌਂਸਲਰ ਰਾਜਾ ਜੋਸ਼ੀ, ਮੁੱਖ ਅਧਿਆਪਕ ਜੋਗਾ ਸਿੰਘ, ਰਾਣੀ ਭੈਣ, ਭੂਪਿੰਦਰ ਸਿੰਘ ਹੈਪੀ, ਗੁਰਪ੍ਰੀਤ ਗੋਲਡੀ, ਗਗਨਦੀਪ ਸਿੰਘ, ਗੁਰਪਾਲ, ਜਸਵਿੰਦਰ ਸਿੰਘ, ਫਤਹਿ, ਨਰਿੰਦਰ ਸ਼ਰਮਾ, ਸੁਰਜੀਤ ਸ਼ਰਮਾ ਆਦਿ ਮੌਜੂਦ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media