ਫਾਜ਼ਿਲਕਾ, 6 ਜਨਵਰੀ (ਵਿਨੀਤ ਅਰੋੜਾ) – ਫ਼ਿਲਮੀ ਦੁਨੀਆਂ ਵਿੱਚ ਤਹਿਲਕਾ ਮਚਾ ਰਹੀ ਬਾਲੀਵੁਡ ਸਟਾਰ ਅਮੀਰ ਖਾਨ ਦੀ ਨਵੀਂ ਫ਼ਿਲਮ ਦੰਗਲ ਦਾ ਇਕ ਖਾਸ

ਸ਼ੋਅ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਫਾਜ਼ਿਲਕਾ ਦੀਆਂ ਬਾਰਵੀਂ ਜਮਾਤ ਦੀਆਂ 500 ਕੁੜੀਆਂ ਨੂੰ ਅਬੋਹਰ ਦੇ ਮਿਰਾਜ਼ ਸਿਨੇਮਾ ਵਿਖੇ ਦਿਖਾਇਆ ਗਿਆ।ਕੁੜੀਆਂ ਨੁੰ ਇਹ ਸ਼ੋਅ ਫਾਜ਼ਿਲਕਾ ਦੀ ਮਾਨਯੋਗ ਡੀ.ਸੀ ਈਸ਼ਾ ਕਾਲੀਆ ਦੇ ਹੁਕਮਾਂ `ਤੇ ਜ਼ਿਲ੍ਹਾ ਰੇਡ ਕਰਾਸ ਸੋਸਾਇਟੀ ਵੱਲੋ ਦਿਖਾਇਆ ਗਿਆ। ਇਸ ਸ਼ੋਅ ਨੂੰ ਲੈ ਕੇ ਕੁੜੀਆਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।ਇਸ ਸ਼ੋਅ ਦੀ ਅਗਵਾਈ ਕਰ ਰਹੇ ਜਿਲ੍ਹਾਂ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਸੁਭਾਸ਼ ਅਰੋੜਾ ਨੇ ਦੱਸਿਆ ਕਿ ਕੁੜੀਆਂ ਨੂੰ ਇਹ ਫ਼ਿਲਮ ਨੂੰ ਦਿਖਾਉਣ ਦਾ ਮਕਸਦ ਇਹ ਸੰਦੇਸ਼ ਦੇਣਾ ਹੈ ਕਿ ਅੱਜ ਦੇ ਸਮਾਜ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਕਿਸੇ ਵੀ ਪੱਖੋ ਘੱਟ ਨਹੀਂ ਹਨ।ਕੁੜੀਆਂ ਨੂੰ ਆਤਮ ਰੱਖੀਆਂ ਦੇ ਗੁਣ ਸਿੱਖ ਕੇ ਆਪਣੇ ਆਪ ਨੂੰ ਇਸ ਕਾਬਲ ਬਨਾਉਂਣਾ ਚਾਹੀਂਦਾ ਹੈ ਕਿ ਉਹ ਸਮਾਜ ਵਿੱਚ ਵਿਚਰ ਰਹੇ ਮਾੜੇ ਅਨਸਰਾਂ ਦਾ ਮੁਹ ਤੋੜ ਜਵਾਬ ਦੇ ਸਕਨ। ਇਸ ਮੌਕੇ ਮੈਡਮ ਕਿਰਨ ਗਾਂਧੀ, ਸਤਿੰਦਰ ਸਿੰਘ, ਹੰਸ ਰਾਜ, ਰਾਧੇ ਵਰਮਾ, ਰਜਿਦੰਰ ਕੁਮਾਰ, ਪਵਨ ਕੁਮਾਰ, ਭਜਨ ਲਾਲ, ਮੈਡਮ ਸਰਿਤਾ, ਮੈਡਮ ਕੰਚਨ ਨਾਗਪਾਲ, ਮੈਡਮ ਨੀਰੂ, ਸੰਦੀਪ ਕਟਾਰੀਆ, ਮੈਡਮ ਮੋਨਿਕਾ, ਮੈਡਮ ਕੰਚਨ, ਸੁਰਿਦੰਰ ਸਿੰਘ, ਅਮਰਜੀਤ ਸਿੰਘ, ਮੈਡਮ ਨਿਰਮਲਾ ਜਿਆਣੀ, ਅਤੇ ਮੈਡਮ ਅਨੁਰਾਧਾ ਵਿਦਿਆਰਥਣਾਂ ਦੇ ਨਾਲ ਹਾਜਰ ਸਨ।
Punjab Post Daily Online Newspaper & Print Media