ਪਠਾਨਕੋਟ, 7 ਜਨਵਰੀ (ਪੰਜਾਬ ਪੋਸਟ ਬਿਊਰੋ)- ਜਿਲ੍ਹੇ ਅੰਦਰ ਚਾਈਨਾ ਡੋਰ ਨਾਲ ਹੋ ਰਹੀਆਂ ਘਟਨਾਵਾਂ ਨੂੰ ਦੇੇਖਦੇ ਹੋਏ ਜਿਲ੍ਹਾ ਪਠਾਨਕੋਟ ਅੰਦਰ ਚਾਈਨਾ ਡੋਰ

ਦੀ ਵਿਕਰੀ ਅਤੇ ਖਰੀਦ ਤੇ ਪੂਰਨ ਰੂਪ ਵਿੱਚ ਪਬੰਦੀ ਲਗਾਈ ਜਾਂਦੀ ਹੈ, ਅਗਰ ਛਾਪੇਮਾਰੀ ਦੋਰਾਨ ਕਿਸੇ ਵੀ ਦੁਕਾਨਦਾਰ ਜਾ ਵਿਅਕਤੀ ਕੋਲੋਂ ਚਾਈਨਾ ਡੋਰ ਮਿਲਦੀ ਹੈ ਤਾ ਸਖਤੀ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਵਿਅਕਤੀ ਜਿਸ ਕੋਲੋਂ ਚਾਹੀਨਾ ਡੋਰ ਬਰਾਮਦ ਹੁੰਦੀ ਹੈ ਉਸ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ। ਇਹ ਜਾਣਕਾਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਦੇਖਣ ਵਿੱਚ ਆਇਆ ਹੈ ਕਿ ਆਏ ਦਿਨ ਚਾਈਨਾ ਡੋਰ ਨਾਲ ਕੁਝ ਘਟਨਾਵਾਂ ਹੋਈਆਂ ਹਨ। ਪਿਛਲੇ ਦਿਨੀ ਦੋ ਬੱਚਿਆਂ ਨੂੰ ਵੀ ਚਾਈਨਾ ਡੋਰ ਦਾ ਸ਼ਿਕਾਰ ਹੋਣਾ ਪਿਆ ਹੈ ਅਤੇ ਇਸ ਤੋਂ ਇਲਾਵਾ ਹੋਰ ਲੋਕਾਂ ਨੂੰ ਚਾਈਨਾ ਡੋਰ ਦਾ ਖਮਿਆਜਾ ਭੁਗਤਨਾ ਪੈਂਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਅੰਦਰ ਚਾਈਨਾ ਡੋਰ ਦੀ ਵਿਕਰੀ ਤੇ ਪੂਰੀ ਤਰ੍ਹਾਂ ਨਾਲ ਪਾਬੰਧੀ ਲਗਾਉਂਣ ਲਈ ਫਲਾਇੰਗ ਟੀਮਾਂ ਤਿਆਰ ਕੀਤੀਆਂ ਗਈਆ ਹਨ ਜੋ ਸਹਿਰ ਅੰਦਰ ਮੋਜੂਦ ਪਤੰਗਾਂ ਦੀ ਦੁਕਾਨਾਂ ਅਤੇ ਹੋਰ ਸਥਾਨਾਂ ਜਿਥੇ ਡੋਰ ਦੇ ਵੇਚਣ ਦਾ ਕੰਮ ਕੀਤਾ ਜਾਂਦਾ ਹੈ ਛਾਪੇਮਾਰੀ ਕਰਨਗੀਆਂ। ਉਨ੍ਹਾਂ ਕਿਹਾ ਕਿ ਇਸ ਛਾਪੇਮਾਰੀ ਦੋਰਾਨ ਅਗਰ ਕੋਈ ਦੁਕਾਨਦਾਰ ਚਾਈਨਾ ਡੋਰ ਵੇਚਦੇ ਹੋਏ ਫੜਿਆ ਜਾਂਦਾ ਹੈ ਜਾਂ ਫਿਰ ਕੋਈ ਚਾਈਨਾ ਡੋਰ ਖਰੀਦ ਕਰਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਜਾਵੇਗਾ
ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਚਾਈਨਾ ਡੋਰ ਦੇ ਖਿਲਾਫ ਸੁਰੂ ਕੀਤੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਂਣ, ਅਤੇ ਅਗਰ ਕਿਸੇ ਸਥਾਨ ਤੇ ਚਾਈਨਾ ਡੋਰ ਦੀ ਵਿਕਰੀ ਕਰਦਿਆਂ ਕੋਈ ਮਿਲਦਾ ਹੈ ਤਾਂ ਉਸ ਬਾਰੇ ਡੀ.ਸੀ. ਆਫਿਸ ਦੇ ਟੈਲੀਫੋਨ ਨੰਬਰ 0186-2346464 ਜਾਂ 0186-2346342 ਅਤੇ ਐਸ.ਡੀ.ਐਮ. ਪਠਾਨਕੋਟ ਤੇ ਮੋਬਾਇਲ ਨੰਬਰ 82838-08371 ਤੇ ਸੂਚਨਾ ਦਿੱਤੀ ਜਾ ਸਕਦੀ ਹੈ। ਚਾਈਨਾ ਡੋਰ ਦੀ ਵਿਕਰੀ ਬਾਰੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚਾਈਨਾ ਡੋਰ ਖਿਲਾਫ ਸ਼ੁਰੂ ਕੀਤੀ ਮੁਹਿਮ ਦੋਰਾਨ 10 ਜਨਵਰੀ 2017 ਨੂੰ ਦੁਪਿਹਰ 12 ਵਜੇ ਮਿਸ਼ਨ ਚੋਕ ਪਠਾਨਕੋਟ ਵਿਖੇ ਛਾਪੇਮਾਰੀ ਦੋਰਾਨ ਫੜੀ ਗਈ ਚਾਈਨਾ ਡੋਰ ਨੂੰ ਸਾੜ ਕੇ ਲੋਕਾਂ ਨੂੰ ਚਾਈਨਾ ਡੋਰ ਨਾ ਵੇਚਣ ਅਤੇ ਨਾ ਖਰੀਦਣ ਲਈ ਜਾਗਰੂਕ ਕੀਤਾ ਜਾਵੇਗਾ।
Punjab Post Daily Online Newspaper & Print Media