Monday, June 22, 2026

ਬਿਨ੍ਹਾਂ ਆਭਾ ਤੋਂ ਤਸਵੀਰਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਯਤਨ- ਗਿ: ਗੁਰਬਚਨ ਸਿੰਘ

ਅੰਮ੍ਰਿਤਸਰ, 18 ਜਨਵਰੀ (ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬਾਰ-ਬਾਰ ਦੇਸ਼-ਵਿਦੇਸ਼ ਤੋਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਵਿਚ ਗੁਰੂ ਸਾਹਿਬ ਜੀ ਦੇ ਸੀਸ ਪੁਰ “ਪ੍ਰਕਾਸ਼ ਆਭਾ” ਨਾ ਹੋਣ ਸਬੰਧੀ ਆ ਰਹੀਆਂ ਲਿਖਤੀ ਪੱਤ੍ਰਕਾਵਾਂ ਅਤੇ ਆ ਰਹੇ ਟੈਲੀਫੋਨਾਂ ਦੇ ਸਬੰਧ ਵਿਚ ਕਿਹਾ ਕਿ ਸਿੱਖ ਤਸਵੀਰ ਦਾ ਪੁਜਾਰੀ ਨਹੀਂ ਹੈ ਅਤੇ ਨਾ ਹੀ ਤਸਵੀਰਾਂ ਸਾਹਮਣੇ ਬੈਠ ਕੇ ਭੋਗ ਲਵਾਉਣ ਜਾਂ ਹੋਰ ਧਾਰਮਿਕ ਕਰਮ ਕਰਨ ਦਾ ਪੁਜਾਰੀ ਹੈ।

G. Gurbachan S11a

ਗੁਰੂ ਸਾਹਿਬਾਨ ਨੇ ਤਾਂ ਸਿੱਖਾਂ ਨੂੰ ਕੇਵਲ ਤੇ ਕੇਵਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦਾ ਆਦੇਸ਼ ਦਿੱਤਾ ਹੈ, ਜਿਸ ਤੋਂ ਕਈ ਲੋਕ ਗੁਮਰਾਹ ਹੋ ਕੇ ਗੁਰੂ ਸਾਹਿਬ ਦੀਆਂ ਤਸਵੀਰਾਂ ਛਾਪਦੇ ਹਨ, ਪ੍ਰੰਤੂ ਗੁਰੂ ਸਾਹਿਬਾਨ ਦੀ ਤਸਵੀਰ ਵਿਚ ਗੁਰੂ ਸਾਹਿਬ ਜੀ ਦੇ ਸੀਸ ਉਪਰ ਪ੍ਰਕਾਸ਼ ਦੀ ਆਭਾ ਨਹੀਂ ਦਿੱਤੀ ਹੁੰਦੀ।ਜਿਸ ਕਰਕੇ ਆਮ ਵਿਅਕਤੀ ਦੀ ਤਸਵੀਰ ਅਤੇ ਗੁਰੂ ਸਾਹਿਬ ਜੀ ਦੀ ਤਸਵੀਰ ਵਿਚ ਅੰਤਰ ਨਹੀਂ ਲਗਦਾ।
ਉਨਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਹੀਂ ਛਾਪਣੀਆਂ ਚਾਹੀਦੀਆਂ, ਪ੍ਰੰਤੂ ਨਵੇਂ ਦੌਰ ਵਿਚ ਪਿਛਲੇ ਕੁੱਝ ਸਮੇਂ ਤੋਂ ਤਸਵੀਰਾਂ ਦਾ ਦੌਰ ਆਰੰਭ ਹੋਇਆ।ਚਿੱਤਰਕਾਰਾਂ ਨੇ ਆਪਣੀ ਕਲਾ ਰਾਹੀਂ ਗੁਰੂ ਸਖਸ਼ੀਅਤਾਂ ਦਾ ਭਾਵਪੂਰਤ ਢੰਗ ਰਾਹੀਂ ਚਿਤਰਨ ਕਰਨ ਦਾ ਯਤਨ ਕੀਤਾ।ਕੁੱਝ ਲੋਕਾਂ ਨੇ ਇਸ ਨੂੰ ਪਸੰਦ ਕਰਨਾ ਵੀ ਸ਼ੁਰੂ ਕਰ ਦਿੱਤਾ। ਉਸ ਸਮੇਂ ਗੁਰੂ-ਸਾਹਿਬਾਨ ਦੇ ਸੀਸ ਦੁਆਲੇ ਅਧਿਆਤਮਕ ਆਭਾ ਦਾ ਪ੍ਰਕਾਸ਼ ਚੱਕਰ ਬਣਿਆ ਹੁੰਦਾ ਸੀ।ਜਿਸ ਨਾਲ ਇਨ੍ਹਾਂ ਨੂੰ ਸਧਾਰਣ ਤਸਵੀਰਾਂ ਤੋਂ ਵੱਖਰਾ ਸਮਝਿਆ ਜਾਂਦਾ ਸੀ। ਬੇਸ਼ੱਕ ਸਿਧਾਂਤਕ ਤੌਰ ‘ਤੇ ਤਸਵੀਰਾਂ ਨੂੰ ਮਾਨਤਾ ਨਹੀਂ ਦਿੱਤੀ ਜਾ ਸਕਦੀ,ਪਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਉਹ ਤਸਵੀਰਾਂ ਬਿਨ੍ਹਾਂ ਆਭਾ ਤੋਂ ਬਣਾ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply