
ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ ਸੱਗੂ)- ਸ੍ਰੀ ਗੂਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵੀਨਿਊ ਵਿਖੇ ਖੇਡਾਂ ਦਾ ਸਮਰ ਕੈਂਪ ਚੱਲ ਰਿਹਾ ਹੈ, ਜੋ 2 ਜੂਨ ਤੋਂ 16 ਜੂਨ ਤਕ ਲਗਾਇਆ ਲੱਗੇਗਾ। ਵੱਖ-ਵੱਖ ਮਾਹਿਰ ਕੋਚਾਂ ਵਲੋਂ ਬਾਸਕਟ ਬਾਲ, ਬੈਡਮਿੰਟਨ,ਟੇਬਲ ਟੈਨਿਸ, ਰੱਸੀ ਟੱਪਣਾ, ਸ਼ਤਰੰਜ, ਤਾਈਕਵਾਂਡੌ ਆਦਿ ਖੇਡਾਂ ਦੀ ਬੜੇ ਸੁਚੱਜੇ ਢੰਗ ਨਾਲ ਸਿਖਲਾਈ ਦਿੱਤੀ ਜਾ ਰਹੀ ਹੈ। ਇਹਨਾਂ ਖੇਡਾਂ ਵਿਚ ਵੱਖ- ਵੱਖ ਜਮਾਤਾਂ ਦੇ ਲਗਭਗ ੭੦ਵਿਦਿਆਰਥੀਆਂ ਨੇ ਬੜੇ ਉਤਸ਼ਾਹ ਤੇ ਗਰਮਜੋਸ਼ੀ ਨਾਲ ਭਾਗ ਲੈ ਰਹੇ ਹਨ। ਇਸ ਕੈਂਪ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰਵਿਦਿਅਕ ਖੇਤਰ ਦੇ ਨਾਲ-ਨਾਲ ਮਾਨਸਿਕ ਤੇ ਸਰੀਰਕ ਤੇ ਤੋਰ ਵੀ ਤੰਦਰੁਸਤ ਬਣਾਓਣਾ ਹੈ। ਇਸ ਉਦੇਸ਼ ਨੂੰ ਮੱਦੇਨਜ਼ਰ ਰਖਦੇ ਹੋਏ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਨਿਰਮਲ ਕੋਰ ਨੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ। ਖੇਡਾਂ ਦੇ ਡਾਇਰੈਕਟਰ ਸ: ਲਖਬੀਰ ਸਿੰਘ ਖਿਆਲਾ ਨੇ ਸਮੇਂ -ਸਮੇਂ ਤੇ ਕੈਂਪ ਦਾ ਨਰੀਖਣ ਕਰਕੇ ਬੱਚਿਆਂ ਨੂੰ ਖੇਡਾਂ ਵਿਚ ਵਧੱ ਚੜ ਕੇ ਹਿਸਾ ਲੈਣ ਲਈ ਪ੍ਰੇਰਿਤ ਕੀਤਾ। ਸਾਰੇ ਵਿਦਿਆਰਥੀਆਂ ਨੇ ਇਸ ਕੈਂਪ ਦਾ ਖੂਬ ਆਨੰਦ ਮਾਣ ਰਹੇ ਹਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media