Wednesday, July 1, 2026

ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਵੋਟ ਦੇ ਸਹੀ ਇਸਤੇਮਾਲ ਬਾਰੇ ਕੀਤਾ ਜਾਗਰੂਕ

PPN1901201726ਸਮਰਾਲਾ, 19 ਜਨਵਰੀ (ਬਲਬੀਰ ਬੱਬੀ)- ਵੋਟਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਕੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਵਿੱਢੀ ਗਈ ਸਵੀਪ ਮੁਹਿੰਮ ਤਹਿਤ, ਚੋਣ ਰਜਿਸਟ੍ਰੇਸ਼ਨ ਅਸਫਰ-ਕਮ-ਉਪ ਮੰਡਲ ਮੈਜਿਸਟ੍ਰੇਟ ਸਮਰਾਲਾ ਡਾ: ਨਿੱਧੀ ਕਲੋਤਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸਵੀਪ ਨੋਡਲ ਅਫਸਰ-ਕਮ-ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਦੀ ਅਗਵਾਈ ’ਚ ਪਿੰਡ ਅਜਲੌਦ ਅਤੇ ਬੰਬ ਵਿਖੇ ‘ਤੁਹਾਡੀ ਵੋਟ ਤੁਹਾਡੀ ਅਵਾਜ਼’ ਵਿਸ਼ੇ `ਤੇ ਨੁਕੜ ਨਾਟਕ ਖੇਡਿਆ ਗਿਆ।ਵੋਟਰਾਂ ਨੂੰ ਵਿਹਾਰਕ ਅਤੇ ਪ੍ਰਭਾਵ ਰਹਿਤ ਵੋਟਾਂ ਪਾਉਣ ਦਾ ਸੰਦੇਸ਼ ਦਿੰਦਾ, ਡਾ: ਸੁਖਪਾਲ ਕੌਰ ਲੈਕਚਰਾਰ ਪੰਜਾਬੀ ਦੁਆਰਾ ਤਿਆਰ ਕੀਤਾ ਇਹ ਨੁਕੜ ਨਾਟਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪੇਸ਼ ਕੀਤਾ ਗਿਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply