Wednesday, July 1, 2026

ਸਰਕਾਰਾਂ ਦਾ ਕੰਮ ਵਪਾਰ ਨੂੰ ਪ੍ਰਫੁਲਿਤ ਕਰਨਾ, ਉਸ `ਤੇ ਕਾਬਜ਼ ਹੋਣਾ ਨਹੀਂ – ਸਿਸੋਦੀਆ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁਕਰਵਾਰ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਤਿੰਨ ਵਿਧਾਨ ਸਭਾ ਹਲਕਿਆਂ ਵਿਚ ਵਪਾਰ ਵਰਗ ਦੇ ਲੋਕਾਂ ਨਾਲ ਮੀਟਿੰਗਾ ਕਰਕੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀਆਂ ਵਪਾਰ ਨੂੰ ਪ੍ਰਫੁਲਿੱਤ ਕਰ ਸਬੰਧੀ ਨੀਤੀਆਂ ਤੋਂ ਜਾਣੂ ਕਰਵਾਇਆ।

PPN2001201702

ਸਿਸੋਦੀਆ ਨੇ ਹਲਕਾ ਦੱਖਣੀ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ, ਹਲਕਾ ਕੇਂਦਰੀ ਦੇ ਉਮੀਦਵਾਰ ਡਾ. ਅਜੇ ਗੁਪਤਾ ਅਤੇ ਹਲਕਾ ਉਤਰੀ ਦੇ ਉਮੀਦਵਾਰ ਮਨੀਸ਼ ਅਗਰਵਾਲ ਨੂੰ ਨਾਲ ਲੈ ਕੇ ਸ਼ਹਿਰ ਦੇ ਵਪਾਰੀਆਂ ਨਾਲ ਮੁਲਾਕਾਤ ਕੀਤੀ। ਸਿਸੋਦੀਆ ਨੇ ਕਿਹਾ ਕਿ ਪੰਜਾਬ ਵਿਚੋਂ ਇੰਡਸਟਰੀ ਬਾਹਰ ਜਾਣ ਦਾ ਕਾਰਨ ਸਿਰਫ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਹਨ। ਇਸ ਲਈ ‘ਆਪ’ ਦੀ ਸਰਕਾਰ ਅਜਿਹਾ ਮਾਹੌਲ ਪੈਦਾ ਕਰੇਗੀ ਜਿਸ ਨਾਲ ਸੂਬੇ ਵਿਚ ਇੰਡਰਟਰੀ ਮੁੜ ਵਾਪਸ ਆ ਜਾਵੇਗੀ।
ਮਨੀਸ਼ ਸਿਸੋਦੀਆ ਨੇ ਵਪਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਆਉਣ ‘ਤੇ ਇੰਡਸਟਰੀ ਦੀਆਂ ਬੀਮਾਰ ਇਕਾਈਆਂ ਨੂੰ ਰੀਹੈਬੀਲੀਟੇਸ਼ਨ ਪੈਕੇਜ਼ ਦੇ ਕੇ ਮੁੜ ਵਸਾਇਆ ਜਾਵੇਗਾ, ਟੂਰਿਜ਼ਮ ਇੰਡਸਟਰੀ ਵੱਲ ਖਾਸ ਧਿਆਨ ਦਿੱਤਾ ਜਾਵੇਗਾ, ਸੇਲ ਟੈਕਸ (ਵੈਟ) ਦਾ ਰੇਟ ਗੁਆਂਢੀ ਪ੍ਰਦੇਸ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਵਪਾਰੀਆਂ ਦੀ ਸਲਾਹ ਤੋਂ ਬਾਅਦ ਤੈਅ ਕੀਤਾ ਜਾਵੇਗਾ, ਵਪਾਰ ਨੂੰ ਵਧਾਉਣ ਦੇ ਸਰੋਤਾਂ ਵੱਲ ਖਾਸ ਧਿਆਨ ਦਿੱਤਾ ਜਾਵੇਗਾ ਅਤੇ ਸਭ ਤੋਂ ਅਹਿਮ ਵਪਾਰ ਨੂੰ ਲੋਕਾਂ ਵਿਚ ਵੰਡਿਆ ਜਾਵੇਗਾ ਨਾ ਕਿ ਕਿਸੇ ਇਕ ਪਰਿਵਾਰ ਨੂੰ ਹੀ ਸਾਰੇ ਵਪਾਰਾਂ ਤੇ ਕਾਬਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਪਾਰ ਨੂੰ ਹਰ ਕਿਸੇ ‘ਚ ਵੰਡਣ ਲਈ ਉਹ ਬੱਸਾਂ ਦੇ ਪਰਮਿਟ, ਰੇਤਾ ਬਜ਼ਰੀ ਦੇ ਪਰਮਿਟ ਤੇ ਕੇਬਲ ਆਦਿ ਦੇ ਠੇਕੇ ਰੱਦ ਕਰਨਗੇ ਅਤੇ ਇਕ ਪਰਿਵਾਰ ਵਿੱਚ ਇਕ ਪਰਮਿਟ ਦੇਣ ਦੀ ਨੀਤੀ ਨੂੰ ਲਾਗੂ ਕਰਨਗੇ।ਅਜਿਹੀ ਨੀਤੀ ਨਾਲ ਵਪਾਰ ਹਰ ਕਿਸੇ ਵਿਚ ਵੰਡਿਆ ਵੀ ਜਾਵੇਗਾ ਅਤੇ ਪ੍ਰਫੁਲਿੱਤ ਵੀ ਹੋਵੇਗਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply