ਪਠਾਨਕੋਟ, 20 ਜਨਵਰੀ (ਪੰਜਾਬ ਪੋਸਟ ਬਿਊਰੋ) – ਪਲਸ ਪੋਲੀਓ ਮੁਹਿੰਮ ਦੇ ਪਹਿਲੇ ਪੜਾਅ ਵਿੱਚ 29, 30 ਅਤੇ 31 ਜਨਵਰੀ ਨੂੰ ਜਿਲ੍ਹਾ ਪਠਾਨਕੋਟ ਦੇ 0 ਤੋਂ 5 ਸਾਲ ਦੇ ਕਰੀਬ 75 ਹਜਾਰ ਬੱਚਿਆਂ ਨੂੰ ਪੋਲੀਓ ਖੁਰਾਕ ਪਿਲਾਈ ਜਾਏਗੀ।ਇਹ ਜਾਣਕਾਰੀ ਜਗਵਿੰਦਰਜੀਤ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸਥਾਨਕ ਮਿੰਨੀ ਸਕੱਤਰੇਤ ਵਿਖੇ ਸਥਿਤ ਮੀਟਿੰਗ ਰੂਮ ਵਿਖੇ ਪਲਸ ਪੋਲੀਓ ਮੁਹਿੰਮ ਅਧੀਨ ਸਬੰਧੀ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਨਰੇਸ ਕਾਂਸਰਾ ਸਿਵਲ ਸਰਜਨ ਪਠਾਨਕੋਟ, ਡਾ. ਭੁਪਿੰਦਰ ਸਿੰਘ ਐਸ.ਐਮ.ਓ, ਕੁਲਦੀਪ ਸਿੰਘ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਰਾਜੇਸ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅਤੇ ਵੱਖ-ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।

ਵਧੀਕ ਡਿਪਟੀ ਕਮਿਸ਼ਨਰ (ਜ) ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਪੜ੍ਹਾਅ 29,30 ਅਤੇ 31 ਜਨਵਰੀ ਨੂੰ ਜਿਲ੍ਹਾ ਪਠਾਨਕੋਟ ਵਿਖੇ ਬਣਾਏ ਗਏ 523 ਬੂੱਥਾਂ ਤੇ ਬੱਚਿਆਂ ਨੂੰ ਪੋਲਿਓ ਖੁਰਾਕ ਪਿਲਾਈ ਜਾਏਗੀ।ਉਨ੍ਹਾਂ ਦੱਸਿਆ ਕਿ ਬਣਾਏ ਗਏ 523 ਪੋਲੀਓ ਬੂਥਾਂ ਵਿੱਚੋਂ 495 ਫੀਕਸਡ ਬੂਥ, 17 ਟਰਾਂਜਿਟ ਬੂੱਥਾਂ ਤੇ ਬੱਚਿਆਂ ਨੂੰ ਪੋਲੀਓ ਖੁਰਾਕ ਪਿਲਾਈ ਜਾਵੇਗੀ ਅਤੇ ਇਸ ਤੋਂ ਇਲਾਵਾ 11 ਮੋਬਾਇਲ ਟੀਮਾਂ ਵੀ ਬੱਚਿਆਂ ਨੂੰ ਵੱਖ ਵੱਖ ਥਾਵਾਂ ਤੇ ਪੋਲੀਓ ਖੁਰਾਕ ਪਿਲਾਉਂਣਗੀਆਂ।ਉਨ੍ਹਾਂ ਪੁਲਿਸ ਵਿਭਾਗ ਨੂੰ ਵੀ ਪੋਲੀਓ ਬੂੱਥਾਂ ਤੇ ਆਪਣਾ ਪੂਰਾ ਸਹਿਯੋਗ ਦੇਣ ਦੀ ਹਦਾਇਤ ਕੀਤੀ।ਉਨ੍ਹਾਂ ਟਰਾਂਸਪੋਰਟ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਬੱਸਾਂ ਅਤੇ ਆਦਿ ਸਾਧਨਾਂ ਤੇ ਸਫਰ ਕਰਨ ਵਾਲੇ ਲੋਕਾਂ ਦੇ ਬੱਚੇ ਪੋਲੀਓ ਖੁਰਾਕ ਪੀਣ ਤੋਂ ਵਾਂਝੇ ਨਾ ਰਹਿ ਜਾਣ ਇਸ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ ਅਤੇ ਪੋਲੀਓ ਦੇ ਖਾਤਮੇ ਲਈ ਪੂਰਾ ਸਹਿਯੋਗ ਦਿੱਤਾ ਜਾਵੇ।ਉਨ੍ਹਾਂ ਇਸ ਮੋਕੇ ਤੇ ਸਿੱਖਿਆਂ ਵਿਭਾਗ ਨੂੰ ਇਸ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ ਦੀ ਹਦਾਇਤ ਕਰਦਿਆਂ ਕਿਹਾ ਕਿ ਪੋਲੀਓ ਮੁਹਿੰਮ ਵਿੱਚ ਜਿਨ੍ਹਾਂ ਅਧਿਆਪਕਾਂ ਦੀ ਡਿਊਟੀ ਲਗਾਈ ਜਾਂਦੀ ਹੈ ਉਹ ਆਪਣੀ ਡਿਊਟੀ ਤਿੰਨ ਦਿਨਾਂ ਤੱਕ ਨਿਭਾਉਣਗੇ ਅਤੇ ਆਪਣੇ ਆਪਣੇ ਰਿਹਾਇਸੀ ਖੇਤਰ ਅੰਦਰ ਵੀ 0 ਤੋਂ 5 ਸਾਲ ਤੱਕ ਦਾ ਕੋਈ ਵੀ ਬੱਚਾਂ ਪੋਲੀਓ ਖੁਰਾਕ ਪੀਣ ਤੋਂ ਨਾ ਰਹਿ ਜਾਵੇ ਇਸ ਦਾ ਵਿਸ਼ੇਸ ਧਿਆਨ ਰੱਖਣਗੇ।
ਇਸ ਤੋਂ ਇਲਾਵਾ ਨੈਸ਼ਨਲ ਵੈਕਟਰ ਬੋਰਨ ਡੀ.ਜੀ.ਜੀ ਕੰਟਰੋਲ ਪ੍ਰੋਗਰਾਮ ਅਧੀਨ ਡੇਂਗੂ ਅਤੇ ਚਿਕਨਗੂਨੀਆਂ ਦੇ ਵੱਧਦੇ ਕੇਸਾ ਅਤੇ ਮਲੇਰੀਆਂ ੲੈਲੀਮੀਨੇਸ਼ਨ 2020 ਸਬੰਧੀ ਡ੍ਰਿਸਟ੍ਰਿਕ ਟਾਸਕ ਫੋਰਸ ਦੇ ਕਾਰਜਾਂ ਤੇ ਵੀ ਚਰਚਾ ਕੀਤੀ ਗਈ।ਇਸ ਮੋਕੇ ਮਾਹਿਰ ਡਾਕਟਰ ਵੱਲੋਂ ਸਵਾਇਨ ਫਲੂ ਦੇ ਲੱਛਣ, ਇਸ ਤੋਂ ਬਚਾਓ ਅਤੇ ਸਵਾਇਨ ਫਲੂ ਲਈ ਸਿਹਤ ਵਿਭਾਗ ਪਠਾਨਕੋਟ ਵੱਲੋਂ ਕੀਤੀ ਤਿਆਰੀ ਬਾਰੇ ਜਾਣਕਾਰੀ ਦਿੱਤੀ।
Punjab Post Daily Online Newspaper & Print Media