ਬਠਿੰਡਾ, 23 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਹਤ ਸੇਵਾਵਾਂ ਵਿਚ ਜਨਭਾਗੀਦਾਰੀ ਵਧਾਉਣ ਅਤੇ ਸਰਕਾਰੀ ਸੇਵਾ ਕਰਮੀਆਂ ਨੂੰ ਜਵਾਬਦੇਹ ਬਣਾਉਣ ਲਈ ਇਕ ਜਾਗਰੂਕਤਾ ਰੈਲੀ ਪਿੰਡ ਗਿੱਲਪੱਤੀ ਵਿਖੇ ਕੱਢੀ ਗਈ।ਕਮਿਊਨਿਟੀ ਐਕਸ਼ਨ ਫ਼ਾਰ ਹੈਲਥ ਪ੍ਰੋਗਰਾਮ ਲਈ ਜ਼ਿਲ੍ਹਾ ਐਨ.ਜੀ.ਓ ਗਿਆਨਦੀਪ ਸ਼ਿਕਸ਼ਾ ਸੰਮਤੀ ਬਠਿੰਡਾ ਵੱਲੋਂ ਰੀਜ਼ਨਲ ਰਿਸੋਰਸ ਸੈਂਟਰ ਮਮਤਾ ਐਚ.ਆਈ.ਐਮ.ਸੀ ਚੰਡੀਗੜ੍ਹ ਦੀ ਮੱਦਦ ਨਾਲ ਕੱਢੀ ਗਈ।
ਇਸ ਰੈਲੀ ਨੂੰ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗਡਵਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰੈਲੀ ਵਿਚ ਸ਼ਾਮਲ ਸ਼ਹੀਦ ਕੁਲਦੀਪ ਸਿੰਘ ਹਾਈ ਸਕੂਲ ਗਿੱਲਪੱਤੀ ਦੇ ਵਿਦਿਆਰਥੀਆਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਕਲੱਬ ਮੈਂਬਰਾਂ ਦੇ ਹੱਥਾਂ ਵਿਚ ਸਿਹਤ ਸਹੂਲਤਾਂ ਸਬੰਧੀ ਜਾਗਰੂਕ ਕਰਨ ਵਾਲੀਆਂ ਸੰਦੇਸ਼ ਤਖ਼ਤੀਆਂ ਫੜੀਆਂ ਹੋਈਆਂ ਸਨ। ਰੈਲੀ ਵਿਚ ਐਡਵੋਕੇਟ ਰਣਬੀਰ ਸਿੰਘ ਬਰਾੜ ਕਨਵੀਨਰ ਬੇਟੀ ਬਚਾਓ, ਮੰਚ ਪੰਜਾਬ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਗਡਵਾਲ ਨੇ ਆਖਿਆ ਕਿ ਸਰਕਾਰੀ ਸੇਵਾਵਾਂ ਸਬੰਧੀ ਜਾਗਰੂਕਤਾ ਅਤੇ ਸਰਕਾਰੀ ਸੇਵਾ ਕਰਮੀਆਂ ਦੀ ਜਵਾਬਦੇਹੀ ਨਿਸ਼ਚਿਤ ਕਰਨਾ ਲੋਕਾਂ ਲਈ ਲਾਹੇਵੰਦ ਸਾਬਿਤ ਹੋਵੇਗਾ। ਸੰਸਥਾ ਦਾ ਕੰਮ ਸ਼ਲਾਘਾਯੋਗ ਹੈ। ਪ੍ਰੋਜੈਕਟ ਡਾਇਰੈਕਟਰ ਸੁਖਵਿੰਦਰ ਸਿੰਘ, ਬਲਾਕ ਐਨ.ਜੀ.ਓ ਗਿਆਨ ਜੋਤੀ ਤੋਂ ਕੁਲਦੀਪ ਕੁਮਾਰ, ਜਸਵਿੰਦਰ ਸਿੰਘ ਭਾਗੀਵਾਂਦਰ, ਮਨਪ੍ਰੀਤ ਸਿੰਘ ਝੁੰਬਾ, ਏ.ਐਨ.ਐਮ ਸੀਮਾ, ਕਲੱਬ ਸਕੱਤਰ ਜਰਨੈਲ ਸਿੰਘ, ਸੁਖਚੈਨ ਸਿੰਘ ਪੱਪੂ ਬਾਜਵਾ, ਜਗਦੀਪ ਸਿੰਘ ਆਦਿ ਨੇ ਰੈਲੀ ਵਿਚ ਭਰਵੀਂ ਸਮੂਲੀਅਤ ਕੀਤੀ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media