Thursday, November 21, 2024

ਨਸ਼ੇ ਦੇ ਖਿਲਾਫ ਵਿੱਢੀ ਮੁਹਿੰਮ – ਐਸ.ਐਸ.ਪੀ ਦਿਹਾਤੀ ਗੁਰਪ੍ਰੀਤ ਸਿੰਘ ਵਲੋਂ ਜਿਲੇ ਦੇ ਕੈਮਿਸਟਾਂ ਨਾਲ ਮੀਟਿੰਗ

PPN140616

ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਸ੍ਰ: ਗੁਰਪ੍ਰੀਤ ਸਿੰਘ ਗਿੱਲ ਨੂੰ ਸਨਮਾਨਿਤ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ।

ਜੰਡਿਆਲਾ ਗੁਰੂ, 14  ਜੂਨ (ਹਰਿੰਦਰਪਾਲ ਸਿੰਘ/iskMdr isMG Kflsf)- ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ ਗੁਰਪ੍ਰੀਤ ਸਿੰਘ ਵਲੋਂ ਨਸ਼ੇ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਬੀਤੀ ਸ਼ਾਮ ਜੀ.ਟੀ. ਰੋਡ ਸਥਿਤ ਇਕ ਰੈਸਟੋਰੈਂਟ ਵਿਚ ਅੰਮ੍ਰਿਤਸਰ ਜਿਲੇ ਦੇ ਕੈਮਿਸਟਾਂ ਨਾਲ ਇਕ ਮੀਟਿੰਗ ਕੀਤੀ ਗਈ ।  ਪੰਜਾਬ ਸਰਕਾਰ ਦੇ ਸਤਾਏ ਹੋਏ ਕੈਮਿਸਟਾਂ ਦਾ ਠਾਠਾਂ ਮਾਰਦਾ ਇੱਕਠ ਰਈਆ, ਖਲਚੀਆਂ, ਬਾਬਾ ਬਕਾਲਾ, ਬਿਆਸ, ਜੰਡਿਆਲਾ, ਬੰਡਾਲਾ, ਮਹਿਤਾ ਆਦਿ ਤੋਂ ਪਹੁੰਚਿਆ ਹੋਇਆ ਸੀ।ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਐਸ.ਐਸ. ਪੀ ਦਿਹਾਤੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਮੈਕ ਦੇ ਖਿਲਾਫ ਚੱਲ ਰਹੇ ਸਪੈਸ਼ਲ ਪੁਲਿਸ ਅਭਿਆਨ ਵਿਚ ਪੁਲਿਸ ਨੂੰ ਵੱਡੀ ਸਫਲਤਾ ਜਨਤਾ ਦੇ ਸਹਿਯੋਗ ਨਾਲ ਮਿਲ ਰਹੀ ਹੈ।ਸਮੈਕ ਦੇ ਖਿਲਾਫ ਇਸ ਸਫਲਤਾ ਤੋਂ ਬਾਅਦ ਨਸ਼ੇੜੀਆਂ ਦਾ ਰੁੱਖ ਕੈਮਿਸਟ ਦੀਆਂ ਦੁਕਾਨਾ ਵੱਲ ਹੋ ਰਿਹਾ ਹੈ ਜਿਸ ਕਰਕੇ ਕੈਮਿਸਟ ਦੀਆਂ ਦੁਕਾਨਾਂ ਨੂੰ ਨਸ਼ੇ ਨਾਲ ਸਬੰਧਤ ਕੋਈ ਵੀ ਗੋਲੀ, ਕੈਪਸੂਲ, ਟੀਕਾ ਬਿਨਾ ਕਿਸੇ ਰਜਿਸਟਰਡ ਡਾਕਟਰ ਦੀ ਪਰਚੀ ਤੋਂ ਨਾ ਦੇਣ ਲਈ ਇਹ ਮੀਟਿੰਗ ਰੱਖੀ ਗਈ ਹੈ।ਉਹਨਾ ਸਮੂਹ ਕੈਮਿਸਟ ਦੀਆ ਦੁਕਾਨਾਂ ਨੂੰ ਹਦਾਇਤਾਂ ਕੀਤੀਆ ਕਿ ਤੁਸੀ ਇਸ ਕੰਮ ਵਿਚ ਸਾਡਾ ਸਹਿਯੋਗ ਦਿਉ ਤਾਂ ਜੋ ਪੰਜਾਬ ਦੀ ਬਰਬਾਦ ਹੋ ਰਹੀ ਜਵਾਨੀ ਨੂੰ ਬਚਾਇਆ ਜਾ ਸਕੇ। ਰਾਜਕੁਮਾਰ ਸ਼ਰਮਾ ਪ੍ਰਧਾਨ ਜਿਲ੍ਹਾ ਅੰਮ੍ਰਿਤਸਰ ਕੈਮਿਸਟ ਯੂਨੀਅਨ ਨੇ ਪੁਲਿਸ ਅਤੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਕੈਮਿਸਟ ਵਾਲਿਆਂ ਨੂੰ ‘ਨਸ਼ੇ ਦੇ ਸੋਦਾਗਰ’ ਨਾ ਕਹੋ। ਅਗਰ ਸਾਡਾ ਕੋਈ ਕੈਮਿਸਟ ਵਾਲਾ ਗੈਰ ਕਾਨੂੰਨੀ ਕੰਮ ਕਰਦਾ ਹੈ ਤਾਂ ਸਮੁੱਚੀ ਯੂਨੀਅਨ ਅੱਜ ਪ੍ਰਣ ਕਰਦੀ ਹੈ ਕਿ ਨਸ਼ੇੜੀਆਂ ਦਾ ਸਾਥ ਦੇਣ ਵਾਲੇ ਕਿਸੇ ਵੀ ਕੈਮਿਸਟ ਵਾਲੇ ਦਾ ਯੂਨੀਅਨ ਸਾਥ ਨਹੀ ਦੇਵੇਗੀ ਅਤੇ ਖੁਦ ਉਸਨੂੰ ਜੇਲ੍ਹ ਦੀਆ ਸਲਾਖਾਂ ਪਿੱਛੇ ਭੇਜਕੇ ਉਸ ਦਾ ਲਾਇਸੈਂਸ ਵੀ ਰੱਦ ਕਰਵਾਏਗੀ।ਇਸ ਐਲਾਨ ਦਾ ਸਮੂਹ ਕੈਮਿਸਟ ਵਾਲਿਆ ਵਲੋਂ ਹੱਥ ਖੜੇ ਕਰਕੇ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ।ਮੀਟਿੰਗ ਵਿਚ ਐਸ.ਪੀ ਹੈਡਕੁਆਟਰ ਸ੍ਰ: ਬਲਬੀਰ ਸਿੰਘ, ਅਮਨਦੀਪ ਕੋਰ ਡੀ.ਐਸ.ਪੀ ਬਾਬਾ ਬਕਾਲਾ, ਸੂਬਾ ਸਿੰਘ ਡੀ.ਐਸ. ਪੀ ਜੰਡਿਆਲਾ, ਪਰਮਜੀਤ ਸਿੰਘ ਐਸ. ਐਚ.ਓ ਜੰਡਿਆਲਾ, ਥਾਣਾ ਮਹਿਤਾ, ਤਰਸਿੱਕਾ, ਖਲਚੀਆਂ, ਬਿਆਸ ਤੋਂ ਵੀ ਪਹੁੰਚੇ ਐਸ.ਐਚ.ਓ ਤੋਂ ਇਲਾਵਾ ਸਤੀਸ਼ ਮਰਵਾਹਾ ਜਨਰਲ ਸੈਕਟਰੀ, ਰਾਜੇਸ਼ ਸ਼ਰਮਾ, ਜਤਿੰਦਰ ਸਿੰਘ ਪ੍ਰਧਾਨ ਰਈਆ ਐਸੋਸੀਏਸ਼ਨ, ਚੋਧਰੀ  ਬਾਬਾ ਬਕਾਲਾ, ਕੰਵਲਜੀਤ ਚਾਵਲਾ ਪ੍ਰਧਾਨ ਜੰਡਿਆਲਾ ਕੈਮਿਸਟ, ਪਵਨ ਕੁਮਾਰ, ਹੈਪੀ ਕੈਮਿਸਟ, ਕੁਲਵਿੰਦਰ ਸਿੰਘ ਰਈਆ,  ਸ਼ੰਕਰ ਚੰਦ ਰਾਣਾ, ਬਲਵਿੰਦਰ  ਚਾਹਲ ਖਿਲਚੀਆ, ਸਤਨਾਮ ਰਈਆ, ਬਾਵਾ, ਸ਼ੁਭਾਸ਼ ਮੈਡੀਕਲ ਸਟੋਰ, ਪ੍ਰਦੀਪ ਮੈਡੀਕਲ ਸਟੋਰ ਆਦਿ ਭਾਰੀ ਗਿਣਤੀ ਵਿਚ ਕੈਮਿਸਟ ਵਾਲੇ ਪਹੁੰਚੇ ਹੋਏ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply