ਅਲਗੋਕੋਠੀ/ ਅਮਰਕੋਟ, 30 ਜਨਵਰੀ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਰਾਜ ਤੋਂ ਹਰ ਵਰਗ ਪ੍ਰੇਸ਼ਾਨ ਰਿਹਾ ਹੈ, ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੇ ਪਿੰਡ ਅਲਗੋ ਕਲਾਂ ਵਿਖੇ ਜਥੇਦਾਰ ਮਿਲਖਾ ਸਿੰਘ ਅਲਗੋਂ ਦੀ ਪ੍ਰਧਾਨਗੀ ਹੇਠ ਜਗਜੀਤ ਸਿੰਘ ਖਹਿਰਾ ਦੇ ਗ੍ਰਹਿ ਵਿਖੇ ਕਰਵਾਈ ਇਕ ਚੋਣ ਮੀਟਿੰਗ ਦੋਰਾਨ ਕੀਤਾ।
ਉਨਾਂ ਕਿਹਾ ਕਿ ਪਿਛਲੇ 10 ਸਾਲ ਤੋਂ ਅਕਾਲੀ ਵਿਧਾਇਕ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਏ ਹਲਕਾ ਖੇਮਕਰਨ ਦੇ ਲੋਕ 4 ਤਾਰੀਖ ਵਾਲੇ ਦਿਨ ਪੰਜੇ ਵਾਲਾ ਬਟਨ ਦਬਾਕੇ ਰਿਕਾਰਡ ਤੋੜ ਜਿਤ ਵਿਚ ਅਹਿਮ ਰੋਲ ਅਦਾ ਕਰਨਗੇ।ਉਨਾਂ ਕਿਹਾ ਕਿ ਕਾਂਗਰਸ ਸਰਕਾਰ ਬਨਣ ਉਪੰਰਤ ਪੱਛੜੇ ਪਏ ਸੱਰਹਦੀ ਹਲਕਾ ਖੇਮਕਰਨ ਵੱਲ ਖਾਸ ਧਿਆਨ ਦੇ ਕੇ ਮਾਰੂ ਨਸ਼ਿਆਂ ਵਿਚ ਰੁਲ ਰਹੀ ਜਵਾਨੀ ਨੂੰ ਬਚਾਇਆ ਜਾਵੇਗਾ ਅਤੇ ਪੜੇ ਲਿਖੇ ਨੋਜਵਾਨਾ ਨੂੰ ਰੋਜ਼ਗਾਰ ਦੇ ਮੋਕੇ ਪ੍ਰਦਾਨ ਕੀਤੇ ਜਾਣਗੇ।ਇਸ ਮੋਕੇ ਜਗਜੀਤ ਸਿੰਘ ਖਹਿਰਾ, ਤਰਸੇਮ ਸਿੰਘ, ਸਰਵਨ ਸਿੰਘ ਧੁੰਨ, ਸਾਬਕਾ ਚੈਅਰਮੈਨ ਸੁਰਿੰਦਰ ਸਿੰਘ ਆਸਲ, ਹਰਪਾਲ ਸਿੰਘ ਖਹਿਰਾ, ਅਮਰੀਕ ਸਿੰਘ ਪ੍ਰਧਾਨ, ਦਰਸ਼ਨ ਸਿੰਘ ਪਟਵਾਰੀ, ਹਰਪਾਲ ਸਿੰਘ ਚੱਠੂ, ਗੁਰਦੇਵ ਸਿੰਘ ਪਟਵਾਰੀ, ਜਰਨੈਲ ਸਿੰਘ ਲੀਲ, ਸੁਖਪਾਲ ਸਿੰਘ ਪਠਾਨਕਾ, ਸਤਨਾਮ ਸਿੰਘ ਚੱਠੂ, ਗੁਰਚਰਨ ਸਿੰਘ ਬਿੱਟੂ, ਬਾਉ ਪਟਵਾਰੀ, ਸੁਖਦੇਵ ਸਿੰਘ ਖਹਿਰਾ, ਕਵਲਜੀਤ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media