Friday, June 19, 2026

ਡੀ.ਏ.ਵੀ ਕਾਲਜ ਨੇ ਮਹਾਤਮਾ ਗਾਂਧੀ ਨੂੰ ਕੀਤਾ ਯਾਦ

ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ) – ਡੀ.ਏ.ਵੀ ਕਾਲਜ ਦੇ ਇਤਿਹਾਸ ਅਤੇ ਟਰੈਵਲ ਐਂਡ ਟੂਰਿਜ਼ਮ ਵਿਭਾਗ ਨੇ ਮਹਾਤਮਾ ਗਾਂਧੀ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਨ ‘ਤੇ 30 ਜਨਵਰੀ ਨੂੰ ਯਾਦ ਕੀਤਾ ਗਿਆ।ਇਸ ਚਰਚਾ ਵਿੱਚ ਲਗਭਗ 24 ਵਿਦਿਆਰਥੀਆਂ ਨੇ ਹਿੱਸਾ ਲਿਆ।PPN0202201719

ਇਸ ਪ੍ਰੋਗਰਾਮ ਵਿੱਚ ਇਤਿਹਾਸ ਵਿਭਾਗ ਦੇ ਮੁੱਖੀ ਡਾ. ਵਿਸ਼ਵ ਬੰਧੂ ਨੇ ਅਜ਼ਾਦੀ ਦੀ ਜੰਗ ਵਿੱਚ ਮਹਾਤਮਾ ਗਾਂਧੀ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਇਤਿਹਾਸ ਵਿਭਾਗ ਦੀ ਪੋ੍ਰ: ਸ਼ਿਲਪੀ ਸੇਠ ਨੇ ਗਾਂਧੀ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਦੇ ਕ੍ਰਾਂਤੀਕਾਰੀ ਅੰਦੋਲਨਾਂ ਬਾਰੇ ਜਾਗਰੂਕ ਕੀਤਾ।ਇਸ ਮੌਕੇ ਕਰਵਾਈ ਗਈ ਪ੍ਰਤੀਯੋਗਤਾ ਦੇ ਜੇਤੂਆਂ ਨੂੰ ਡਾ. ਵਿਸ਼ਵ ਬੰਧੂ ਨੇ ਪੁਰਸਕਾਰ ਵੰਡੇ। ਇਸ ਮੌਕੇ ਪ੍ਰੋ: ਮਨੀਸ਼, ਪ੍ਰੋ: ਅਮਨਦੀਪ, ਪੋ੍ਰ: ਹਿਮਾਨੀ ਅਤੇ ਰਿਸਰਚ ਸਕਾਲਰ, ਪਵਨਦੀਪ ਅਤੇ ਮਨਜੀਤ ਵੀ ਹਾਜ਼ਰ ਸਨ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply