Wednesday, March 25, 2026

ਜਿਲੇ ਅੰਦਰ ਸ਼ਾਂਤਮਈ ਢੰਗ ਨਾਲ 83.47 ਫ਼ੀਸਦੀ ਹੋਈ ਪੋਲਿੰਗ – ਜ਼ਿਲਾ ਚੋਣ ਅਫਸਰ

ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲੇ ਅੰਦਰ ਅੱਜ ਪੋਲਿੰਗ ਬਹੁਤ ਹੀ ਸ਼ਾਂਤਮਈ ਢੰਗ ਨਾਲ ਮੁਕੰਮਲ ਹੋਈ। ਇਹ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫਸਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲੇ ਦੇ ਕੁੱਲ ਚਾਰ ਵਿਧਾਨ ਸਭਾ ਹਲਕਿਆਂ ’ਚ  ਲਗਭਗ 83.47ਫ਼ੀਸਦੀ ਵੋਟਿੰਗ ਹੋਈ। PPN0402201716

79-ਜਲਾਲਾਬਾਦ ’ਚ 86.46 ਫ਼ੀਸਦੀ, 80-ਫਾਜ਼ਿਲਕਾ ’ਚ 86.80 ਫ਼ੀਸਦੀ, 81-ਅਬੋਹਰ ’ਚ 77.65 ਫ਼ੀਸਦੀ ਅਤੇ 82-ਬੱਲੂਆਣਾ ’ਚ 83 ਫ਼ੀਸਦੀ ਪੋਲਿੰਗ ਹੋਈ।ਉਨਾਂ ਦੱਸਿਆ ਕਿ ਜ਼ਿਲੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਦੇ 118 ਪੋਲਿੰਗ ਬੂਥਾਂ ’ਤੇ ਲਾਈਵ ਵੈਬਕਾਸਟਿੰਗ ਰਾਹੀਂ ਪੋਲਿੰਗ ਪ੍ਰਕਿਰਿਆ ਮੁਕੰਮਲ ਹੋਈ।ਇਸ ਮੌਕੇ ਉਨਾਂ ਬਿਨਾਂ ਡਰ-ਭੈਅ ਅਤੇ ਲੋਭ ਲਾਲਚ ਤੋਂ ਵੋਟ ਪਾਉਣ ’ਤੇ ਵੋਟਰਾਂ ਨੂੰ ਵਧਾਈ ਦਿੱਤੀ ਅਤੇ ਚੋਣ ਪ੍ਰਕਿਰਿਆ ’ਚ ਸ਼ਾਮਿਲ ਸਮੂਹ ਪੋਲਿੰਗ ਸਟਾਫ਼ ਦਾ ਵੀ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਜ਼ਿਲੇ ’ਚ  ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਨੰੂ ਪ੍ਰਸੰਸਾ-ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪੋਲ ਹੋਈਆਂ ਵੋਟਾਂ ਦੀ ਗਿਣਤੀ 11 ਮਾਰਚ ਨੂੰ ਹੋਵੇਗੀ।
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ 23 ਮਾਡਲ ਪੋਲਿੰਗ ਬੂਥ ਸਥਾਪਿਤ ਕੀਤੇ ਗਏ। ਇਸ ਦੇ ਨਾਲ ਹੀ ਤਿੰਨ ਵਿਧਾਨ ਸਭਾ ਹਲਕਿਆਂ ਵਿਚ ਇਕ-ਇਕ ਮਹਿਲਾ ਪੋਲਿੰਗ ਬੂਥ ਬਣਾਇਆ ਗਿਆ ਸੀ, ਜਿਸ ਵਿਚ ਸਾਰਾ ਪੋਲਿੰਗ ਸਟਾਫ਼ ਅਤੇ ਸੁਰੱਖਿਆ ਮੁਲਾਜ਼ਮ ਮਹਿਲਾਵਾਂ ਸਨ। ਇਸ ਦੇ ਨਾਲ ਹੀ ਇੰਨਾਂ ਪੋਲਿੰਗ ਬੂਥਾਂ ’ਤੇ ਵੋਟਰਾਂ ਦੀ ਸਹਾਇਤਾ ਲਈ ਸਕਾਊਟ ਗਾਈਡ ਆਪਣੀ ਪੂਰੀ ਡਰੈੱਸ ਵਿਚ ਤਾਇਨਾਤ ਸਨ। ਇੰਨਾਂ ਮਾਡਲ ਪੋਲਿੰਗ ਬੂਥਾਂ ’ਤੇ ਫ਼ਸਟ ਏਡ ਦੀ ਸਹੂਲਤ ਵੀ ਉਪਲਬੱਧ ਸੀ।
ਜ਼ਿਲਾ ਚੋਣ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਚੋਣਾਂ ਦੇ ਕੰਮ ਨੂੰ ਨੇਪਰੇ ਚਾੜਣ ਲਈ  ਕੁੱਲ  760 ਪੋਲਿੰਗ ਬੂਥਾਂ ਲਈ  3469 ਅਧਿਕਾਰੀ/ਕਰਮਚਾਰੀ ਡਿਊਟੀ ’ਤੇ ਲੱਗੇ ਹੋਏ ਸਨ, ਜਿਸ ਵਿਚ 760 ਪ੍ਰਜਾਇਡਿੰਗ ਅਫ਼ਸਰ, 1949 ਪੋਲਿੰਗ ਅਫ਼ਸਰ, 69  ਸੈਕਟਰ ਅਫ਼ਸਰ ਸ਼ਾਮਲ ਸਨ।ਉਨਾਂ ਦੱਸਿਆ ਕਿ ਸੰਵੇਦਨਸ਼ੀਲ ਚੋਣ ਬੂਥਾਂ ਦੀ ਵਧੀਕ ਸੁਰੱਖਿਆ ਲਈ 272 ਮਾਈਕਰੋ ਅਬਜ਼ਰਵਰ, 118 ਬੂਥ ਵੈੱਬ ਕਾਸਟਿੰਗ, ਵੀਡੀਓਗ੍ਰਾਫੀ ਲਈ 77 ਟੀਮਾਂ ਅਤੇ 274 ਬੂਥ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀ ਨਿਗਰਾਨੀ ਹੇਠ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜੀਆਂ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply