Sunday, September 6, 2026

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਔਰਤ ਨੂੰ ਸਿਲਾਈ ਮਸ਼ੀਨ ਭੇਟ

ਪੱਟੀ, 7 ਫਰਵਰੀ (ਅਵਤਾਰ ਸਿੰਘ ਢਿੱਲੋਂ)- ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਅਤੇ ਭਾਰਤ ਵਿਕਾਸ ਪਰੀਸ਼ਦ ਦੇ ਵਾਈਸ ਪ੍ਰਧਾਨ ਪਟਵਾਰੀ ਵਿਨੋਦ ਕੁਮਾਰ ਸ਼ਰਮਾ ਵੱਲੋਂ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪੱਟੀ ਦੇ ‘‘ਏ ਨੈਗੇਟਿਵ” ਮੈਂਬਰ ਹਰਵਿੰਦਰ ਕੌਰ ਜਿਸ ਨੇ ਅਨੇਕਾਂ ਵਾਰ ਲੋੜ ਪੈਣ ਤੇ ਖੂਨਦਾਨ ਕੀਤਾ, ਉਸ ਦੀ ਘਰੇਲੂ ਜ਼ਰੂਰਤ ਨੂੰ ਸਮਝਦੇ ਹੋਏ ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਵੱਲੋਂ ਉਸ ਨੂੰ ਇਕ ਸਿਲਾਈ ਮਸ਼ੀਨ ਦਿੱਤੀ ਗਈ।PPN0702201719

ਮੈਂਬਰ ਹਰਵਿੰਦਰ ਕੌਰ ਨੇ ਇਸ ਸਹਿਯੋਗ ਲਈ ਭਾਰਤ ਵਿਕਾਸ ਪ੍ਰੀਸ਼ਦ ਦਾ ਧੰਨਵਾਦ ਕੀਤਾ।ਇਸ ਮੌਕੇ ਰਾਜ਼ੀਵ ਪ੍ਰਭਾਕਰ, ਪ੍ਰੇਮ ਸਿੰਘ, ਸੌਰਭ ਕੁਮਾਰ, ਅਮਰਜੀਤ ਸਿੰਘ, ਤਜਿੰਦਰ ਸਿੰਘ, ਰਸ਼ਪਾਲ ਬੇਦੀ ਆਦਿ ਮੈਂਬਰ ਹਾਜ਼ਰ ਸਨ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply