ਅੰਮ੍ਰਿਤਸਰ, 11 ਫਰਵਰੀ ( ਪੰਜਾਬ ਪੋਸਟ ਬਿਊਰੋ)- ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਤੀਜੀ ਵਾਰ ਪ੍ਰਧਾਨ ਚੁਣੇ ਜਾਣ ਤੇ’ ਸ: ਚਰਨਜੀਤ ਸਿੰਘ ਚੱਢਾ ਅਹੁਦੇਦਾਰਾਂ, ਕਾਰਜਕਾਰਣੀ ਕਮੇਟੀ ਤੇ ਹੋਰ ਮੈਂਬਰਾਂ ਸਮੇਤ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ, ਜਿੰਨਾਂ ਦਾ ਸ੍ਰੀ ਦਰਬਾਰ ਸਾਹਿਬ ਪਹੁੰਚਣ ਤੇ’ ਸ਼੍ਰੋਮਣੀ ਕਮੇਟੀ ਵਲੋਂ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ।ਸ੍ਰ, ਚੱਢਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਅਰਦਾਸ ਕਰਦਿਆਂ ਚੀਫ ਖਾਲਸਾ ਦੀਵਾਨ ਦੀ ਤਰੱਕੀ ਤੇ’ ਸਫਲਤਾ ਲਈ ਸ਼ਕਤੀ, ਵਿਸ਼ਵਾਸ਼ ਅਤੇ ਬੁੱਧੀ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਅਤੇ ਗੁਰਬਾਣੀ ਦਾ ਅਨੰਦ ਮਾਣਿਆ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸ: ਚਰਨਜੀਤ ਸਿੰਘ ਚੱਢਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ, ਜਦਕਿ ਮੁੱਖ ਮੰਤਰੀ, ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਵੀ ਸ: ਚੱਢਾ ਨੂੰ ਤੀਜੀ ਵਾਰ ਪ੍ਰਧਾਨ ਚੁਣੇ ਜਾਣ ‘ਤੇ ਵਧਾਈ ਦਿੱਤੀ ਅਤੇ ਸਿਰੋਪਾਓ ਭੇਟ ਕੀਤਾ। ਇਸ ਅਵਸਰ ‘ਤੇ ਸ: ਰਾਜਮੋਹਿੰਦਰ ਸਿੰਘ ਮਜੀਠੀਆ, ਦੀਵਾਨ ਦੇ ਮੀਤ ਪ੍ਰਧਾਨ ਡਾ: ਸੰਤੋਖ ਸਿੰਘ, ਸਥਾਨਕ ਪ੍ਰਧਾਨ ਸ: ਨਿਰਮਲ ਸਿੰਘ, ਆਨਰੇਰੀ ਸਕੱਤਰ ਸ: ਸੰਤੋਖ ਸਿੰਘ ਸੇਠੀ, ਆਨਰੇਰੀ ਜੁਆਇੰਟ ਸਕੱਤਰ (ਲੀਗਲ ਅਤੇ ਕੋਰਟ ਕੇਸ) ਸ: ਹਰਮਿੰਦਰ ਸਿੰਘ ਫਰੀਡਮ, ਆਨਰੇਰੀ ਜੁਆਇੰਟ ਸਕੱਤਰ (ਫਾਇਨੈਂਸ਼ੀਅਲ ਅਤੇ ਰੈਵਿਨਿਊ ਰਿਕਾਰਡ) ਸ: ਨਰਿੰਦਰ ਸਿੰਘ ਖੁਰਾਨਾ, ਸ: ਪ੍ਰਿਤਪਾਲ ਸਿੰਘ ਸੇਠੀ ਚੇਅਰਮੈਨ ਸਕੂਲ ਕਮੇਟੀ, ਸ: ਹਰਜੀਤ ਸਿੰਘ, ਗੁਰਿੰਦਰ ਸਿੰਘ ਚਾਵਲਾ, ਸ: ਸਰਬਜੀਤ ਸਿੰਘ , ਸ: ਐਸ. ਪੀ. ਸਿੰਘ ਵਾਲੀਆ, ਸ: ਮਨਮੋਹਨ ਸਿੰਘ ਮਜੀਠਾ ਰੋਡ, ਸ: ਤਜਿੰਦਰ ਸਿੰਘ ਸਰਦਾਰ ਪਗੜੀ ਹਾਊਸ, ਸ: ਜਸਵਿੰਦਰ ਸਿੰਘ ਐਡਵੋਕੇਟ, ਸ: ਇੰਦਰਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।