ਧੂਰੀ, 13 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਹਰ ਸਾਲ ਦੀ ਤਰਾਂ ਇਸ ਵਾਰ ਵੀ ਕੱਕੜਵਾਲ ਰੋਡ ਧੂਰੀ ਉੱਪਰ ਸਥਿਤ ਮਾਤਾ ਮਨਸਾ ਦੇਵੀ ਧਾਮ ਵਿਖੇ ਮਹਾਂਸ਼ਿਵਰਾਤਰੀ ਉਤਸਵ 24 ਫਰਵਰੀ ਨੂੰ ਮਨਾਇਆ ਜਾਵੇਗਾ ਅਤੇ ਇਸ ਉਤਸਵ ਵਿੱਚ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਹੁਣ ਤੋਂ ਹੀ ਤਿਆਰੀਆਂ ਜ਼ੋਰਾਂ `ਤੇ ਚੱਲ ਰਹੀਆਂ ਹਨ।ਇਹਨਾਂ ਗੱਲਾਂ ਦੀ ਜਾਣਕਾਰੀ ਦਿੰਦਿਆਂ ਮੰਦਰ ਟਰੱਸਟ ਦੇ ਚੇਅਰਮੈਨ ਸ਼੍ਰੀ ਮੈਂਗਲ ਸੈਨ ਨੇ ਦੱਸਿਆ ਕਿ ਪਿਛਲੇ ਸਾਲ ਸ਼ਰਧਾਲੂਆਂ ਦੀ ਵੱਡੀ ਭੀੜ ਨੂੰ ਮੁੱਖ ਰੱਖਕੇ ਵਧੇਰੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਧਾਮ ਦੀ ਓਮ ਨਾਗੇਸ਼ਵਰ ਦੀ ਗੁਫਾ ਅੰਦਰ ਸਥਿਤ ਸ਼ਿਵਲਿੰਗ ਉੱਪਰ 24 ਫਰਵਰੀ ਨੂੰ ਜਲ ਚੜਾਉਣ ਵੇਲੇ ਕਿਸੇ ਵੀ ਸ਼ਰਧਾਲੂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ ਅਤੇ ਸ਼ਿਵਰਾਤਰੀ ਵਾਲੇ ਦਿਨ ਵਰਤਧਾਰੀਆਂ ਲਈ ਔਗਲੇ ਦੇ ਪਕੌੜੇ, ਖੀਰ ਤੋਂ ਇਲਾਵਾ ਭੰਡਾਰਾ ਅਤੁੱਟ ਵਰਤੇਗਾ।ਉਹਨਾਂ ਇਹ ਵੀ ਦੱਸਿਆ ਕਿ ਬਾਹਰ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਠਹਿਰਣ ਲਈ ਧਾਮ ਵਿੱਚ ਖਾਸ ਪ੍ਰਬੰਧ ਵੀ ਕੀਤਾ ਗਿਆ ਹੈ ।ਇਹ ਉਤਸਵ 23 ਤੋਂ 25 ਫਰਵਰੀ ਤੱਕ ਮਨਾਇਆ ਜਾਵੇਗਾ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media