Tuesday, November 24, 2026

ਪੰਜਾਬ ਕਲਾ ਪ੍ਰੀਸ਼ਦ ਵੱਲੋਂ ਨਾਟਕ ਦੇਗ ਤੇਗ ਫਤਿਹ ਦੀ ਸਫਲ ਪੇਸ਼ਕਾਰੀ

PPN1502201733ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ) – ਪੰਜਾਬ ਕਲਾ ਪ੍ਰੀਸ਼ਦ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਦਿਹਾੜੇ ਤੇ ਪੰਜਾਬੀ ਸੂਬੇ ਨੂੰ ਸਮਰਪਿਤ ਇਕ ਲਾਈਟ ਐਂਡ ਸਾਊਂਡ ਸ਼ੋਅ ‘ਦੇਗ ਤੇਗ ਫਤਿਹ’ ਤਰਨ ਤਾਰਨ ਅਤੇ ਪ੍ਰੀਤ ਨਗਰ ਵਿਖੇ ਕਰਵਾਇਆ ਗਿਆ।ਇਸ ਨਾਟਕ ਦੇ ਲੇਖਕ ਇੰਦਰਜੀਤ ਗੋਗੋਆਣੀ ਅਤੇ ਨਿਰਦੇਸ਼ਕ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ।ਇਸ ਨਾਟਕ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਮਰ ਗਾਥਾ ਨੂੰ ਦਰਸਾਇਆ ਗਿਆ।ਲਛਮਣ ਦਾਸ ਤੋਂ ਮਾਧੋ ਦਾਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਬਣਨ ਦੀ ਗਾਥਾ ਅਤੇ ਪੰਜਾਬ ਵਿੱਚ ਮੁਗਲ ਹਕੂਮਤ ਦੇ ਜੁਲਮ ਦਾ ਸਫਾਇਆ ਕਰਨ ਦੀ ਕਹਾਣੀ ਨੂੰ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਪੇਸ਼ ਕੀਤਾ ਗਿਆ।ਪੰਜਾਬ ਵਿੱਚ ਅਨਿਆ ਦਾ ਰਾਜ ਖਤਮ ਕਰਕੇ ਇਕ ਨਿਆ ਪਸੰਦ ਹਕੂਮਤ ਕਾਇਮ ਕਰਕੇ ਭੇਦਭਾਵ ਤੋਂ ਅਤੇ ਬਿਨ੍ਹਾਂ ਕਿਸੇ ਵਿਤਕਰੇ ਤੋਂ ਦੇਹ ਜ਼ਮੀਨੀਆਂ ਨੂੰ ਜਮੀਨ ਦੇਣ ਅਤੇ ਹੱਕ ਸੱਚ ਤੇ ਪੈਹਰਾ ਦੇਣ ਦੀ ਕਹਾਣੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅਤੇ ਸਿੰਘਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦੀ ਮਹਾਨਤਾ ਨੂੰ ਵੀ ਦਰਸਾਇਆ ਗਿਆ ਹੈ ਕਿ ਆਪਣੇ ਇਤਿਹਾਸ ਤੇ ਸਭਿਆਚਾਰ ਨੂੰ ਉੱਚੀ ਤੇ ਸੁੱਚੀ ਸ਼ਾਨ ਨਾਲ ਕਾਇਮ ਰੱਖਣ ਵਾਸਤੇ ਕੁਰਬਾਨੀਆਂ ਦੇਣੀਆਂ ਹੀ ਪੈਂਦੀਆਂ ਹਨ। ਇਹ ਕੁਰਬਾਨੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵੱਲੋਂ ਅਤੇ ਉਨ੍ਹਾਂ ਦੇ ਸਿੰਘਾਂ ਵੱਲੋਂ ਤੇ ਪੰਜਾਬੀ ਸੂਬੇ ਦੇ ਮੋਰਚੇ ਦੌਰਾਨ ਵੀ ਦਿੱਤੀਆਂ ਗਈਆਂ। ਇਸ ਨਾਟਕ ਦਾ ਸੰਗੀਤ ਹਰਿੰਦਰ ਸੋਹਲ ਵੱਲੋਂ ਤਿਆਰ ਕੀਤਾ ਗਿਆ ਅਤੇ ਇਸ ਨਾਟਕ ਵਿਚਲੇ ਵੱਖ-ਵੱਖ ਕਿਰਦਾਰਾਂ ਨੂੰ ਗੁਰਤੇਜ ਮਾਨ, ਡੋਲੀ ਸੱਡਲ, ਸੁਖਵਿੰਦਰ ਵਿਰਕ, ਪ੍ਰੀਤਪਾਲ ਪਾਲੀ, ਪਵੇਲ ਸੰਧੂ, ਸਰਬਜੀਤ ਲਾਡਾ, ਸਾਹਿਲ ਸ਼ਰਮਾ, ਜਸਵੰਤ ਸਿੰਘ, ਸਾਰਥਕ, ਕੁਲਦੀਪ ਬੱਲ ਅਤੇ ਵਿਸ਼ੂ ਸ਼ਰਮਾ ਨੇ ਬਾਖੂਬੀ ਨਿਭਾਇਆ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply