Wednesday, September 2, 2026

ਨਸ਼ਿਆਂ ਖਿਲਾਫ ਮੁਹਿੰਮ ਨੂੰ ਸਫਲ ਬਨਾਉਣ ਲਈ ਪਬਲਿਕ ਦਾ ਸਹਿਯੋਗ ਬੇਹੱਦ ਜਰੂਰੀ- ਐਸ.ਐਚ.ਓ ਬੀ-ਡਵੀਜ਼ਨ

PPN180603

ਅੰਮ੍ਰਿਤਸਰ, 18  ਜੂਨ  (ਮਨਪ੍ਰੀਤ ਸਿੰਘ ਮੱਲੀ) – ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਪਬਲਿਕ ਦਾ ਸਹਿਯੋਗ  ਬੇਹੱਦ ਜਰੂਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਥਾਣਾ ਬੀ ਡਵੀਜਨ ਦੇ ਐਸ.ਐਚ.ਓ ਗੁਲਨੀਤ ਸਿੰਘ ਖੁਰਾਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾ ਨੇ ਕਿਹਾ ਕੀ ਵੱਧ ਰਹੇ ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ। ਗੁਲਨੀਤ ਸਿੰਘ ਖੁਰਾਨਾ ਜੋ ਕਿ ਇਸ ਟਾਇਮ ਆਈ.ਪੀ.ਐਸ ਅੰਡਰ ਟ੍ਰੇਨਿੰਗ ਹਨ ਨੇ ਸਾਰੇ ਮੈਡੀਕਲ ਸਟੋਰਾਂ ਵਾਲਿਆਂ ਤੇ ਡਾਕਟਰਾਂ ਨੂੰ ਵੀ ਤਾੜਣਾ ਕੀਤੀ ਹੈ ਕਿ ਉਹ ਨਸ਼ੀਲੀਆਂ ਦਵਾਈਆਂ ਵੇਚਣ ਤੋਂ ਗੁਰੇਜ ਕਰਨ। ਉਨਾਂ ਕਿਹਾ ਕਿ ਜੋ ਵੀ ਨਸ਼ੀਲੀਆਂ ਦਵਾਈਆ ਵੇਚਦਾ ਫੜਿਆ ਗਿਆ, ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …

Leave a Reply