Sunday, September 27, 2026

ਹਰੀ ਹਰ ਰੋਹੀ ਸ਼ਿਵਾਲਾ ਮੰਦਿਰ ਵਿਖੇ ਸ਼ਿਵਰਾਤਰੀ ਮੌਕੇ ਹਵਨ ਯੱਗ ਕਰਵਾਇਆ

ਪੱਟੀ, 25 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਹਰੀ ਹਰ ਰੋਹੀ ਸ਼ਿਵਾਲਾ ਮੰਦਿਰ ਵਿਖੇ ਮਹਾਂ ਸ਼ਿਵਰਾਤਰੀ ਮੌਕੇ ਪੂਰਨ ਆਹੂਤੀ ਹਵਨ ਯੱਗ ਕਰਵਇਆ ਗਿਆ। ਬਾਬਾ ਆਨੰਦ ਗਿਰੀ ਜੀ ਮਹਾਰਾਜ਼ ਨੇ ਹਵਨ ਯੱਗ ਤੋ ਬਾਦ ਸ਼ਾਂਤੀ ਪਾਠ ਕੀਤਾ ਗਿਆ। PPN2502201717ਇਸ ਮੌਕੇ ਬਾਬਾ ਆਨੰਦ ਗਿਰੀ ਜੀ ਮਹਾਰਾਜ਼ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਅਜਿਹੇ ਧਾਰਮਿਕ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਆਪਣਾ ਜੀਵਣ ਸਫਲ ਕਰਨਾ ਚਾਹੀਦਾ ਹੈ।ਉਨਾਂ ਨੇ ਕਿਹਾ ਭਗਵਾਨ ਭੋਲੇ ਸ਼ੰਕਰ ਜੀ ਦੀ ਅਰਾਧਨਾ ਕਰਨ ਸਭ ਕੰਮ ਸਫਲ ਸਿਧ ਹੁੰਦੇ ਹਨ। ਸੰਗਤਾਂ ਲਈ ਲੰਗਰ ਭੰਡਾਰਾ ਅਤੁੱਟ ਵਰਤਿਆ ਗਿਆ।ਇਸ ਮੌਕੇ ਮਹੰਤ ਗੋਪਾਲ ਗਿਰੀ ਜੰਡਿਆਲਾ, ਮਹੰਤ ਗਿਆਨ ਗਿਰੀ ਜੀ ਠਾਠਰੀ (ਜੰਮੂ ਤੇ ਕਸ਼ਮੀਰ), ਮਹੰਤ ਨਰਵਦਾ ਗਿਰੀ ਜੀ ਪਟੌਦ (ਜੰਮੂ ਤੇ ਕਸ਼ਮੀਰ), ਮਹੰਤ ਅਨਿਲ ਗਿਰੀ ਜੀ ਹਰਿਦੁਆਰ, ਮਨੀਸ਼ ਕੁਮਾਰ ਸਾਹਨੀ, ਪ੍ਰਧਾਨ ਵਿਨੋਦ ਕੁਮਾਰ ਸ਼ਰਮਾ, ਭੁਪਿੰਦਰ ਸਿੰਘ ਮਿੰਟੂ, ਰਾਜੀਵ ਗੱਬਰ, ਪਵਨ ਕੁਮਾਰ ਟਾਹ, ਦੇਸ਼ ਰਾਜ ਅਗਨੀਹੋਤਰੀ, ਮੋਨੂੰ ਪੰਡਤ, ਜਗਦੀਪ ਪੇਂਟਰ, ਸੁਮਨ ਭੱਲਾ, ਰਾਜੂ ਭੱਲਾ, ਬਿੱਲਾ ਸ਼ੇਰ, ਰਾਕੇਸ਼ ਪੰਡਤ, ਲਵ ਸ਼ਰਮਾ, ਰਾਜੂ ਭੱਲਾ , ਵਿਨੋਦ ਕੁਮਾਰ ਗੱਪਾ, ਪੂਨਮ ਰਾਣੀ, ਸੁਨੀਲ ਕੁਮਾਰ, ਰਛਪਾਲ ਬੇਦੀ, ਆਦਿ ਹੋਰ ਹਾਜ਼ਰ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply