ਪੱਟੀ, 25 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਹਰੀ ਹਰ ਰੋਹੀ ਸ਼ਿਵਾਲਾ ਮੰਦਿਰ ਵਿਖੇ ਮਹਾਂ ਸ਼ਿਵਰਾਤਰੀ ਮੌਕੇ ਪੂਰਨ ਆਹੂਤੀ ਹਵਨ ਯੱਗ ਕਰਵਇਆ ਗਿਆ। ਬਾਬਾ ਆਨੰਦ ਗਿਰੀ ਜੀ ਮਹਾਰਾਜ਼ ਨੇ ਹਵਨ ਯੱਗ ਤੋ ਬਾਦ ਸ਼ਾਂਤੀ ਪਾਠ ਕੀਤਾ ਗਿਆ। ਇਸ ਮੌਕੇ ਬਾਬਾ ਆਨੰਦ ਗਿਰੀ ਜੀ ਮਹਾਰਾਜ਼ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਅਜਿਹੇ ਧਾਰਮਿਕ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਆਪਣਾ ਜੀਵਣ ਸਫਲ ਕਰਨਾ ਚਾਹੀਦਾ ਹੈ।ਉਨਾਂ ਨੇ ਕਿਹਾ ਭਗਵਾਨ ਭੋਲੇ ਸ਼ੰਕਰ ਜੀ ਦੀ ਅਰਾਧਨਾ ਕਰਨ ਸਭ ਕੰਮ ਸਫਲ ਸਿਧ ਹੁੰਦੇ ਹਨ। ਸੰਗਤਾਂ ਲਈ ਲੰਗਰ ਭੰਡਾਰਾ ਅਤੁੱਟ ਵਰਤਿਆ ਗਿਆ।ਇਸ ਮੌਕੇ ਮਹੰਤ ਗੋਪਾਲ ਗਿਰੀ ਜੰਡਿਆਲਾ, ਮਹੰਤ ਗਿਆਨ ਗਿਰੀ ਜੀ ਠਾਠਰੀ (ਜੰਮੂ ਤੇ ਕਸ਼ਮੀਰ), ਮਹੰਤ ਨਰਵਦਾ ਗਿਰੀ ਜੀ ਪਟੌਦ (ਜੰਮੂ ਤੇ ਕਸ਼ਮੀਰ), ਮਹੰਤ ਅਨਿਲ ਗਿਰੀ ਜੀ ਹਰਿਦੁਆਰ, ਮਨੀਸ਼ ਕੁਮਾਰ ਸਾਹਨੀ, ਪ੍ਰਧਾਨ ਵਿਨੋਦ ਕੁਮਾਰ ਸ਼ਰਮਾ, ਭੁਪਿੰਦਰ ਸਿੰਘ ਮਿੰਟੂ, ਰਾਜੀਵ ਗੱਬਰ, ਪਵਨ ਕੁਮਾਰ ਟਾਹ, ਦੇਸ਼ ਰਾਜ ਅਗਨੀਹੋਤਰੀ, ਮੋਨੂੰ ਪੰਡਤ, ਜਗਦੀਪ ਪੇਂਟਰ, ਸੁਮਨ ਭੱਲਾ, ਰਾਜੂ ਭੱਲਾ, ਬਿੱਲਾ ਸ਼ੇਰ, ਰਾਕੇਸ਼ ਪੰਡਤ, ਲਵ ਸ਼ਰਮਾ, ਰਾਜੂ ਭੱਲਾ , ਵਿਨੋਦ ਕੁਮਾਰ ਗੱਪਾ, ਪੂਨਮ ਰਾਣੀ, ਸੁਨੀਲ ਕੁਮਾਰ, ਰਛਪਾਲ ਬੇਦੀ, ਆਦਿ ਹੋਰ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …