Tuesday, November 24, 2026

60 ਫੀਸਦ ਤੋਂ ਉਪਰ ਡਿਸਏਬਲ ਹੋਣ ਵਾਲੇ ਸਾਬਕਾ ਸੈਨਿਕਾਂ ਨੂੰ ਪੰਜ ਲੱਖ ਗ੍ਰਾਂਟ

PPN2802201701ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਅਮਰਬੀਰ ਸਿੰਘ ਚਾਹਲ ਕਰਨਲ (ਰਿਟਾ.) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਅੰਮ੍ਰਿਤਸਰ ਨੇ ਦੱਸਿਆ ਕਿ 01 ਅਪ੍ਰੈਲ 2012 ਤੋਂ 31 ਮਾਰਚ 2016 ਤੱਕ ਜਿਹੜੇ ਸਾਬਕਾ ਸੈਨਿਕ ਦੀ ਡਿਸਏਬਲਟੀ 60% ਤੋਂ ਉੱਪਰ ਹੈ (ਂੋਟ ਰੋੁਨਦੲਦ ੋਡਡ) ਉਹਨਾਂ ਸਾਬਕਾ ਸੈਨਿਕਾਂ ਨੂੰ ਰੀਹੈਬਲੀਟੇਸ਼ਨ ਨਵੀਂ ਦਿੱਲੀ ਤੋਂ ਰੀਹੈਬਲੀਟੇਸ਼ਨ ਗ੍ਰਾਂਟ ਪੰਜ ਲੱਖ ਦਿੱਤੀ ਜਾਣੀ ਹੈ। ਉਸ ਸਬੰਧੀ ਨਿਰਧਾਰਤ ਪ੍ਰੋਫਾਰਮੇ `ਤੇ ਬੇਨਤੀ ਪੱਤਰ ਦੀ ਮੰਗ ਕੀਤੀ ਗਈ ਹੈ। ਇਸ ਲਈ ਬੇਨਤੀ ਪੱਤਰ ਅਤੇ ਹੋਰ ਦਸਤਾਵੇਜ਼ ਇਸ ਦਫ਼ਤਰ ਵਿਖੇ ਜਲਦੀ ਤੋਂ ਜਲਦੀ ਜਮ੍ਹਾਂ ਕਰਵਾਏ ਜਾਣ। ਜਿਆਦਾ ਜਾਣਕਾਰੀ ਲਈ ਫੋਨ ਨੰ: 01832563102 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਗੁ. ਮੱਲ ਅਖਾੜਾ ਸਾਹਿਬ ਪਾ: ਛੇਵੀਂ ਵਿਖੇ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਗੁਰਮਤਿ ਸਮਾਗਮ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼਼੍ਰੋਮਣੀ ਪੰਥ ਅਕਾਲੀ …

Leave a Reply