Friday, June 26, 2026

ਅੰਤਰਰਾਸ਼ਟੀ ਮਹਿਲਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ

PPN1003201706ਬਠਿੰਡਾ, 10 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਇੱਕ ਕਵੀ ਦਰਬਾਰ ਆਯੋਜਿਤ ਕੀਤਾ ਗਿਆ।ਚੇਅਰਮੈਨ ਗੁਰਲਾਭ ਸਿੰਘ ਸਿੱਧੂ ਨੇ ਬਤੌਰ ਮੁੱਖ ਮਹਿਮਾਨ ਇਸ ਸਮਾਗਮ ਵਿੱਚ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ੋਭਾ ਨੂੰ ਚਾਰ ਚੰਨ ਲਾਏ।ਸਾਹਿਤਕ ਦੁਨੀਆਂ ਦੇ ਚਮਕਦੇ ਸਿਤਾਰੇ ਅਤੇ ਅਦੀਬ ਸ਼ਾਇਰ ਸ਼੍ਰੀਮਤੀ ਸੁੱਖਵਿੰਦਰ ਅੰਮ੍ਰਿਤ, ਸ਼੍ਰੀਮਤੀ ਜਸਪ੍ਰੀਤ ਕੌਰ ‘ਫਲਕ’, ਤ੍ਰੈਲੋਚਨ ਲੋਚੀ ਅਤੇ ਮਨਜਿੰਦਰ ਧਨੋਆ ਨੇ ਆਪਣੀ ਸ਼ਾਇਰੀ ਦੇ ਨਾਲ ਸਰੋਤਿਆਂ ਨੂੰ ਕੀਲਿਆ।ਚੇਅਰਮੈਨ ਸਿੱਧ, ਡਾ. ਜਗਤਾਰ ਸਿੰਘ ਧੀਮਾਨ ਅਤੇ ਸਾਰੇ ਸ਼ਾਇਰਾਂ ਨੂੰ ਸਮੁੱਚੇ ਸਟਾਫ ਪ੍ਰਸ਼ਾਸ਼ਨ ਅਤੇ ਵਿਦਿਆਰਥੀਆਂ ਨੇ ਜੀ ਆਇਆ ਆਖਿਆ। ਮਹਿਮਾਨਾਂ ਨੂੰ ਫੁੱਲਾਂ ਦੇ ਬੁੱਕੇ ਭੇਂਟ ਕਰਨ ਤੋਂ ਬਾਅਦ ਸ਼ਮਾਂ ਰੋਸ਼ਨ ਕਰਕੇ ਪ੍ਰੋਗਰਾਮ ਦਾ ਸ਼ੁਭ ਆਗਾਜ਼ ਕੀਤਾ ਗਿਆ। ਡਾ. ਵੀ. ਕੇ. ਸ਼ਰਮਾ ਨੇ ਪ੍ਰੋਗਰਾਮ ਦੀ ਰੂਪ ਰੇਖਾ ਸਭ ਦੇ ਸਨਮੁੱਖ ਕੀਤੀ, ਉਪਰੰਤ ਅਮੀਰ ਸਾਹਿਤ ਦੀ ਸਾਂਭ ਸੰਭਾਲ ਕਰ ਰਹੇ ਕਵੀਆਂ ਅਤੇ ਕਵਿੱਤਰੀਆਂ ਦੀ ਲਿਖਤ ਆਕਰਸ਼ਨਾਂ ਨੂੰ ਟੁੰਬਿਆ।
ਡਾ. ਹਰਪ੍ਰੀਤ ਕੌਰ ਦੇ ਕਵੀ ਦਰਬਾਰ `ਚ ਪੰਜਾਬੀ ਦੀ ਪ੍ਰਮੁੱਖ ਸ਼ਾਇਰਾ ਸ਼੍ਰੀਮਤੀ ਸੁੱਖਵਿੰਦਰ ਅੰਮ੍ਰਿਤ ਨੇ ਅੱਜ ਦੇ ਸਮਾਜ ਵਿਚ ਔਰਤ ਦੀ ਭੂਮਿਕਾ ਤੇ ਚਾਨਣਾ ਪਾਉਂਦਿਆਂ ਬਹੁਤ ਭਾਵਪੂਰਤ ਕਵਿਤਾਵਾਂ ਸਭ ਦੇ ਸਾਹਮਣੇ ਰੱਖੀਆਂ।ਹਿੰਦੀ ਸ਼ਾਇਰਾ ਜਸਪ੍ਰੀਤ ਕੌਰ ਫਲਕ ਨੇ ਵੀ ਆਪਣੇ ਅੰਦਾਜ ਵਿਚ ਕਵਿਤਾਵਾਂ ਪੇਸ਼ ਕੀਤੀਆਂ।ਤ੍ਰੈਲੋਚਨ ਲੋਚੀ ਨੇ ਤੁਰੰਨਮ ਵਿਚ ਬੜੀ ਭਾਵੂਕ ਕਵਿਤਾ ‘ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ ਨੇ’ ਪੇਸ਼ ਕੀਤੀ।ਮਨਜਿੰਦਰ ਧਨੋਆ ਨੇ ਪੰਜਾਬੀਅਤ ਨੂੰ ਸਮਰਪਿਤ ਕਵਿਤਾ ਪੇਸ਼ ਕਰਕੇ ਆਪਣੀ ਮਾਂ ਬੋਲੀ ਪ੍ਰਤੀ ਮੋਹ ਨੂੰ ਦਰਸਾਇਆ।ਇਸ ਤੋਂ ਬਾਅਦ ਬੀਬਾ ਹਰਤਰਿਪਤ ਕੌਰ ਔਲਖ ਨੇ ਮਾਂ ਬੋਲੀ ਪ੍ਰਤੀ ਜਾਣੂ ਕਰਾਉਂਦਿਆਂ ‘ਮਾਂ ਬੋਲੀ ਪੰਜਾਬੀ’ ਕਵਿਤਾ ਸੁਣਾਈ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਹੋਰਾਂ ਨੇ ਸਭ ਕਵੀਆਂ ਦਾ ਪ੍ਰੋਗਰਾਮ ਵਿੱਚ ਸ਼ਮੂਲੀਅਤ ਸਬੰਧੀ ਧੰਨਵਾਦ ਕਰਨ ਦੇ ਨਾਲ-ਨਾਲ ਉਨਾਂ ਨੂੰ ਸਾਹਿਤਕ ਸਮਾਜ ਦੇ ਉਸੱਰੀਏ ਦੱਸਦੇ ਹੋਏ ਯੁਵਕ ਪੀੜੀ ਦੀ ਮਾਰਗ ਦਰਸ਼ਕਤਾ ਲਈ ਵੱਧ ਤੋਂ ਵੱਧ ਲਿਖਣ ਲਈ ਕਿਹਾ। ਸਮੁੱਚੇ ਪ੍ਰੋਗਰਾਮ (ਕਵੀ ਦਰਬਾਰ) ਦੀਆਂ ਗਤੀਵਿਧੀਆਂ ਨੂੰ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ(ਲੋਕ ਸੰਪਰਕ ਅਧਿਕਾਰੀ) ਅਤੇ ਪੰਜਾਬੀ ਦੇ ਪ੍ਰੋਫੈਸਰ ਡਾ. ਹਰਪ੍ਰੀਤ ਕੌਰ ਨੇ ਮਾਲਾ ਦੇ ਮਣਕਿਆਂ ਵਾਂਗ ਪਰੋਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂ ਕਾਸ਼ੀ ਯੂਨੀਵਰਸਿਟੀਆਂ ਦੇ ਡੀਨ ਡਾਇਰੈਕਟਰ, ਪ੍ਰਸ਼ਸ਼ਾਨਿਕ ਅਮਲਾ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply