ਫਾਜ਼ਿਲਕਾ 11 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਸ਼ਮਸ਼ਾਬਾਦ ਦੇ ਨੇੜੇ ਦੋ ਮੋਟਰ ਸਾਇਕਲਾਂ ਦੇ ਵਿਚਕਾਰ ਹੋਈ ਟੱਕਰ
ਵਿਚ ਦੋ ਨੋਜ਼ਵਾਨ ਜ਼ਖ਼ਮੀ ਹੋ ਗਏ।
ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਗੁਰਪ੍ਰੀਤ ਸਿੰਘ (17) ਵਾਸੀ ਪਿੰਡ ਰੇਤੇਵਾਲੀ ਭੈਣੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅੱਜ ਸਵੇਰੇ ਲਗਭਗ 10.30 ਵਜੇ ਆਪਣੇ ਚਾਚੇ ਦੇ ਬੇਟੇ ਰਮਨ ਕੁਮਾਰ (16) ਅਤੇ ਉਸਦੀ ਮਾਤਾ ਸੁਰਜੀਤੋ ਬਾਈ ਜਿਨਾਂ ਨੇ ਕਿਸੇ ਕਮ ਲਈ ਅਬੋਹਰ ਜਾਣਾ ਸੀ ਨੂੰ ਮੋਟਰ ਸਾਇਕਲ ਤੇ ਫਾਜ਼ਿਲਕਾ ਦੇ ਰੇਲਵੇ ਸਟੇਸ਼ਨ ;ਤੇ ਛੱਡਣ ਲਈ ਆ ਰਿਹਾ ਸੀ। ਜਦੋਂ ਉਹ ਤਿੰਨੇਂ ਪਿੰਡ ਸ਼ਮਸ਼ਾਬਾਦ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਮੋਟਰ ਸਾਇਕਲ ਦੇ ਨਾਲ ਉਨਾਂ ਦੀ ਟੱਕਰ ਹੋ ਗਈ। ਜਿਸ ਕਾਰਨ ਉਹ ਤਿੰਨੇਂ ਆਪਣੇ ਮੋਟਰ ਸਾਇਕਲ ਤੋਂ ਡਿੱਗ ਗਏ ਅਤੇ ਜ਼ਖ਼ਮੀ ਹੋ ਗਏ।ਟੱਕਰ ਵਿਚ ਗੁਰਪ੍ਰੀਤ ਸਿੰਘ ਦੇ ਪੈਰ ਅਤੇ ਸਰੀਰ ਤੇ ਜਦਕਿ ਰਮਨ ਕੁਮਾਰ ਦੇ ਹੱਥ ਅਤੇ ਪੈਰ ਤੇ ਸੱਟਾਂ ਲੱਗੀਆਂ ਹਨ।ਦੋਵਾਂ ਜ਼ਖ਼ਮੀਆਂ ਨੂੰ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media