ਮਲੋਟ, 13 ਮਾਰਚ (ਪੰਜਾਬ ਪੋਸਟ ਬਿਊਰੋ) – ਲੈਕਚਰਾਰ ਯੂਨੀਅਨ ਨੇ ਦਸਵੀ ਤੇ ਬਾਰ੍ਹਵੀਂ ਜਮਾਤਾਂ ਦੀਆਂ ਪੰਜਾਬ ਬੋਰਡ ਪੀ੍ਖਿਆਵਾਂ ਨਕਲ ਰਹਿਤ ਤੇ ਸੁਚਾਰੂ ਢੰਗ ਨਾਲ ਕਰਾਉਣ ਹਿੱਤ ਲਾਏ ਜਾਣ ਵਾਲੇ ਪੀ੍ਖਿਆ ਆਬਜ਼ਰਵਰਾਂ ਦੀਆਂ ਡਿਊਟੀਆਂ ਦੂਰ-ਦੁਰਾਡੇ ਨਾ ਲਾਉਣ ਦੀ ਮੰਗ ਕੀਤੀ ਹੈ।
ਲੈਕਚਰਾਰ ਵਿਜੈ ਗਰਗ, ਡਾ. ਹਰੀਭਜ਼ਨ ਤੇ ਨੈਬ ਸਿੰਘ ਨੇ ਕਿਹਾ ਕਿ ਆਬਜ਼ਰਵਰ ਡਿਊਟੀ ਲੈਕਚਰਾਰਾਂ ਅਤੇ ਪਿ੍ੰਸੀਪਲਾਂ ਨੂੰ ਸਕੂਲ ਪਹੁੰਚਣ ਉਪਰੰਤ ਮਿਲਦੀ ਹੈ ਅਤੇ ਜੇਕਰ ਡਿਊਟੀ ਕਿਸੇ ਦੂਰ-ਦੂਰਾਡੇ ਸਕੂਲ ਵਿਚ ਲੱਗੀ ਹੋਵੇ ਤਾਂ ਸਬੰਧਤ ਅਧਿਆਪਕਾਂ ਨੂੰ ਡਿਊਟੀ ਸਥਾਨ `ਤੇ ਸਮੇਂ ਸਿਰੇ ਪਹੁੰਚਣ ਦੀ ਕਾਹਲ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ।ਉਨਾਂ ਕਿਹਾ ਕਿ ਕਾਹਲ ਅਤੇ ਚਿੰਤਾ ਵਿੱਚ ਕੋਈ ਹਾਦਸਾ ਵਾਪਰ ਸਕਦਾ ਹੈ।ਇਸ ਲਈ ਵਿਭਾਗ ਵਲੋਂ ਲੈਕਚਰਾਰਾਂ ਤੇ ਪਿ੍ੰਸੀਪਲਾਂ ਦੀ ਡਿਊਟੀਆਂ ਦੂਰ ਨਾ ਲਾਈ ਜਾਵੇ।ਇਸ ਮੋਕੇ ਖੇਮ ਰਾਜ ਗਰਗ, ਕਿ੍ਸ਼ਨ ਕੁਮਾਰ, ਨਰੇਸ਼ ਬਸਾਲ, ਕਿਰਨ ਯਾਦਵ ਆਦਿ ਵੀ ਹਾਜ਼ਰ ਸਨ।
Check Also
ਯੂਕੈਟ-2026 ਦਾਖਲਾ ਪ੍ਰੀਖਿਆ ਦੇ ਸੁਚਾਰੂ ਅਤੇ ਪਾਰਦਰਸ਼ੀ ਆਯੋਜਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੂਰੀ ਤਰ੍ਹਾਂ ਤਿਆਰ
ਅੰਮ੍ਰਿਤਸਰ 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 23 ਜੂਨ 2026 …
Punjab Post Daily Online Newspaper & Print Media