ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਹੈ ਕਿ ਅੱਜਕਲ ਟੀ.ਵੀ ਚੈਨਲ ਜਾ ਫਿਲਮਾਂ ਬਣਾਉਣ ਵਾਲੇ ਆਪਣੀ ਮਰਜੀ ਨਾਲ ਹੀ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਸੰਗਤਾਂ ਸਾਹਮਣੇ ਪੇਸ਼ ਕਰ ਦਿੰਦੇ ਹਨ।ਇਸੇ ਤਰ੍ਹਾਂ ਹੀ ਲਾਈਫ ਓ ਕੇ ਚੈਨਲ ਵਾਲਿਆਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਟੀ.ਵੀ ਸੀਰੀਅਲ ਸ਼ੁਰੂ ਕੀਤਾ ਜਾ ਰਿਹਾ ਹੈ।
ਜਿਸ ਸਬੰਧੀ ਸਿੱਖ ਸੰਗਤਾਂ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਇਸ ਸਬੰਧੀ ਸ਼੍ਰੋ:ਗੁ:ਪ੍ਰ: ਕਮੇਟੀ ਨੂੰ ਚਿੱਠੀ ਕੱਢ ਦਿੱਤੀ ਗਈ ਹੈ ਕਿ ਇਸ ਸੀਰੀਅਲ ਦੇ ਨਿਰਮਾਤਾ ਨਾਲ ਗੱਲਬਾਤ ਕਰਕੇ ਪਹਿਲਾਂ ਇਤਿਹਾਸ ਸਬੰਧੀ ਸਾਰੀ ਘੋਖ ਪੜਤਾਲ ਕਰਵਾ ਲਈ ਜਾਵੇ ਤਾਂ ਜੋ ਸੰਗਤਾਂ ਵਿਚ ਕੋਈ ਦੁਬਿੱਧਾ ਨਾ ਰਹੇ।
ਜਥੇਦਾਰ ਨੇ ਸਾਰੇ ਫਿਲਮਾਂ ਅਤੇ ਟੀ.ਵੀ ਸੀਰੀਅਲ ਦੇ ਨਿਰਮਾਤਾਵਾਂ ਨੂੰ ਕਿਹਾ ਕਿ ਸਿੱਖ ਇਤਿਹਾਸ ਸਬੰਧੀ ਕੋਈ ਫਿਲਮ ਜਾਂ ਟੀ.ਵੀ ਸੀਰੀਅਲ ਬਣਾਉਣਾ ਹੋਵੇ ਤਾਂ ਪਹਿਲਾਂ ਸ਼੍ਰੋ:ਗੁ:ਪ੍ਰ: ਕਮੇਟੀ ਨਾਲ ਸੰਪਰਕ ਕਰਕੇ ਹੀ ਬਣਾਇਆ ਜਾਵੇ। ਗਿਆਨੀ ਗੁਰਬਚਨ ਸਿੰਘ ਨੇ ਬਟਾਲਾ ਵਿਖੇ ਹੋਈ ਘਟਨਾ ਸਬੰਧੀ ਬੋਲਦਿਆਂ ਕਿਹਾ ਕਿ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਗ੍ਰੰਥੀ ਸਿੰਘ ਜਾਂ ਸੇਵਾਦਾਰ ਰੱਖਣ ਲੱਗਿਆਂ ਪਹਿਲਾਂ ਉਨ੍ਹਾਂ ਦੇ ਪਿਛੋਕੜ ਸਬੰਧੀ ਜਾਂਚ ਪੜਤਾਲ ਕਰਕੇ ਹੀ ਸੇਵਾ ਦਾ ਮੌਕਾ ਦੇਣ ਤਾਂ ਕਿ ਅੱਗੇ ਤੋਂ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਅਤੇ ਇਸ ਹੋਈ ਘਟਨਾ ਦੀ ਪ੍ਰਸ਼ਾਸ਼ਨ ਵੱਲੋਂ ਤੁਰੰਤ ਪੂਰੀ ਜਾਂਚ ਪੜਤਾਲ ਕਰਕੇ ਸੱਚ ਸੰਗਤਾਂ ਦੇ ਸਾਹਮਣੇ ਲਿਆਂਦਾ ਜਾਵੇ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media