Sunday, July 27, 2025
Breaking News

ਵਪਾਰੀਆਂ ਦਾ ਵਫਦ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ ਨੂੰ ਮਿਲਿਆ

ਸ਼ਹਿਰ ਵਿਚ ਸਫਾਈ ਅਤੇ ਹੋਰ ਮੁਸ਼ਕਿਲਾਂ ਸਬੰਧੀ ਕਰਵਾਇਆ ਜਾਣੂ

PPN200615

ਅੰਮ੍ਰਿਤਸਰ, 20  ਜੂਨ (ਸਾਜਨ)-  ਅੱਜ ਸ਼੍ਰੋਮਣੀ ਅਕਾਲੀ ਦਲ ਵਪਾਰ ਮੰਡਲ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਨੇ ਆਪਣੇ ਸਾਥੀਆ ਸਮੇਤ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸਭਰਵਾਲ ਨੂੰ ਮਿਲ ਕੇ ਗੁਰੂਆਂ ਦੀ ਇਤਿਹਾਸਿਕ ਧਰਤੀ ਅੰਮ੍ਰਿਤਸਰ ਵਿਚ ਸ਼ਹਿਰ ਵਾਸੀਆਂ ਨੂੰ ਸਫਾਈ, ਸੀਵਰੇਜ ਦੇ ਕੰਮ ਅਤੇ ਜਨਮ ਤੇ ਮੋਤ ਦੇ ਸਰਟੀਫੀਕੇਟਾਂ ਸਬੰਧੀ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾ ਸਬੰਧੀ ਜਾਣੂ ਕਰਵਾਇਆ।ਜਿਸ ਵਿਚ ਆਲ ਕਲਾਥ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗਿਨੀ ਭਾਟੀਆ, ਕੌਂਸਲਰ ਓਮ ਪ੍ਰਕਾਸ਼ ਗੱਬਰ, ਰਿੰਕੂ ਮਾਨ, ਅਜੇ ਅਰੋੜਾ ਸ਼ਾਮਿਲ ਸਨ।ਰਜਿੰਦਰ ਸਿੰਘ ਮਰਵਾਹਾ ਨੇ ਪ੍ਰਦੀਪ ਸਭਰਵਾਲ ਨੂੰ ਨਗਰ ਨਿਗਮ ਦੇ ਕਮਿਸ਼ਨਰ ਬਣਨ ਤੇ ਆਪਣੇ ਸਾਥੀਆਂ ਵਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸ਼ਹਿਰ ਵਿਚ ਲੱਗੇ ਗੰਦਗੀ ਦੇ ਢੇਰ, ਸੀਵਰੇਜ ਦੀਆਂ ਸਮਸਿਆਵਾਂ ਦੇ ਬਾਰੇ ਜਾਣੂ ਕਰਵਾਇਆ।ਮਰਵਾਹਾ ਨੇ ਕਿਹਾ ਕਿ ਸ਼ਹਿਰ ਦੇ ਲੋਕ ਗੰਦਗੀ ਵਿੱਚ ਰਹਿ ਰਹੇ ਹਨ, ਜਿਸ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਦਾ ਡਰ ਹੈ।ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਫਾਈ ਪ੍ਰਤੀ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਬਹੁਤ ਹੀ ਜਰੂਰੀ ਹੈ।ਵਪਾਰੀਆਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਪ੍ਰਦੀਪ ਸਭਰਵਾਲ ਨੇ ਅਫਸਰਾਂ ਨੂੰ ਮੌਕੇ ਤੇ ਬੂਲਾ ਕੇ ਸ਼ਹਿਰ ਵਿਚ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾ ਨੂੰ ਹੱਲ ਕਰਨ ਦੇ ਆਦੇਸ਼ ਦਿੱਤੇ।ਪ੍ਰਦੀਪ ਸਭਰਵਾਲ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਸੇਵਾ ਕਰਨਾ ਸਾਡਾ ਮੁੱਖ ਟਿੱਚਾ ਹੈ ਅਤੇ ਸ਼ਹਿਰ ਦੇ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਾਰੇ ਅਫਸਰਾਂ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ।ਇਸ ਮੌਕੇ ਹਰਪਾਲ ਸਿੰਘ ਵਾਲੀਆ, ਰਾਜਨ ਨਰੂਲਾ, ਗਗਨ, ਬਿੱਲੂ, ਰਾਹੂਲ ਅਰੋੜਾ ਆਦਿ ਹਾਜਰ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply