Sunday, September 27, 2026

ਬਲਵਿੰਦਰ ਸਿੰਘ ਖੱਦਰ ਭੰਡਾਰ ਦੇ ਪਿਤਾ ਫੋਜਾ ਸਿੰਘ ਨਮਿਤ ਅੰਮਿਤ ਅਰਦਾਸ ਅਯੋਜਿਤ

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੁਖਮਨੀ ਸਾਹਿਬ ਨਿਸ਼ਕਾਮ ਸੇਵਾ ਸੁਸਾਇਟੀ (ਰਜਿ:) ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਖੱਦਰ ਭੰਡਾਰ ਦੇ ਪਿਤਾ ਫੋਜਾ ਸਿੰਘ ਜੋ ਕਿ ਪਿਛਲੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਨਮਿਤ ਅੰਮਿਤ ਅਰਦਾਸ ਸਥਾਨਕ ਸੁਲਤਾਨਵਿੰਡ ਰੋਡ ਸਥਿਤ ਗੁਰਦੁਆਰਾ ਤੂਤ ਸਾਹਿਬ ਵਿਖੇ ਹੋਈ।ਇਸ ਤੋਂ ਪਹਿਲਾਂ ਉਨਾਂ ਦੇ ਗ੍ਰਹਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿਸ ਉਪਰੰਤ ਗੁਰਦੁਆਰਾ ਤੂਤ ਸਾਹਿਬ ਵਿਖੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ।ਸਾਕ ਸਬੰਧੀਆਂ, ਦੋਸਤਾਂ-ਮਿਤਰਾਂ ਤੋਂ ਇਲਾਵਾ ਰਾਜਸੀ ਅਤੇ ਇਸ ਸੁਸਾਇਟੀ ਦੇ ਅਹੁੱਦੇਦਾਰ ਇਸ ਸਮੇਂ ਅਰਦਾਸ ਵਿੱਚ ਸ਼ਾਮਿਲ ਸਨ। ਸੁਸਾਇਟੀ ਵਲੋਂ ਉਹਨਾਂ ਨੂੰ ਇਕ ਪੱਗੜੀ ਅਤੇ ਸ਼ੋਕ ਮਤੇ ਦੀ ਕਾਪੀ ਦਿੱਤੀ ਗਈ ਅਤੇ ਵਾਰਡ ਨੰ. 33 ਦੇ ਕੌਸਲਰ ਅਮਰੀਕ ਸਿੰਘ ਲਾਲੀ ਵਲੋਂ ਦਸਤਾਰ ਅਤੇ ਸ਼ਰਧਾਂਜਲੀ ਭੇਂਟ ਕੀਤੀ ਗਈ।ਬਲਵਿੰਦਰ ਸਿੰਘ ਖੱਦਰ ਭੰਡਾਰ ਦੇ ਨਾਲ ਦੁਖ ਸਾਂਝਾ ਕਰਨ ਵਾਲਿਆਂ ਵਿੱਚ ‘ਆਪ’ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ ਲਖਬੀਰ ਸਿੰਘ ਘੁੰਮਣ ਸਰਪ੍ਰਸਤ, ਜੋਗਾ ਸਿੰਘ ਜੇ.ਈ ਪ੍ਰਧਾਨ, ਮਾਸਟਰ ਮੁਖਤਾਰ ਸਿੰਘ ਸੁਲਤਾਨਵਿੰਡ ਜਨ: ਸਕੱਤਰ, ਅਰਵਿੰਦਰ ਸਿੰਘ ਬਾਵਾ ਖਜ਼ਾਨਚੀ, ਰਜਿੰਦਰ ਸਿੰਘ ਰੋਡਵੇਜ਼ ਮੀਤ ਪ੍ਰਧਾਨ, ਨਿਰਮਲ ਸਿੰਘ ਐਲ.ਆਈ.ਸੀ, ਪਹਿਲਵਾਨ ਦਰਸ਼ਨ ਸਿੰਘ, ਅਮਰਜੀਤ ਸਿੰਘ ਟੇਲਰ ਮਾਸਟਰ, ਹਰਜਿੰਦਰ ਸਿੰਘ ਰੋਡਵੇਜ਼, ਟਹਿਲ ਸਿੰਘ ਆਦਿ ਸ਼ਾਮਲ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply