
ਫਾਜ਼ਿਲਕਾ, 21 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਦੀ ਭਾਰਤ ਪਾਕਿਸਤਾਨ ਸਰਹੱਦ ਦੀ ਸਾਦਕੀ ਚੌਕੀ ਤੇ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਦੀ ਇੱਕ ਸਾਂਝੀ ਮਹੀਨੇਵਰ ਮੀਟਿੰਗ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ, ਅਜੈ ਕੁਮਾਰ, ਐਚ.ਐਸ.ਸੋਹੀ, ਉਨਾਂ ਦੇ ਨਾਲ ਹੋਰ ਅਧਿਕਾਰੀ ਰਾਜ ਕੁਮਾਰ, ਤਰਸੋੇਮ ਸਿੰਘ, ਦੀਵੇਸ਼ ਕੁਮਾਰ, ਜਗਦੀਸ਼ ਕੁਮਾਰ ਸ਼ਾਮਲ ਸਨ। ਦੂਸਰੇ ਪਾਸੇ ਪਾਕਿਸਤਾਨ ਵੱਲੋਂ ਵਿੰਗ ਕਮਾਂਡਰ ਜਹਾਂਗੀਰ ਖਾਨ, ਅਸਲਮ ਹੁਸੈਨ ਅਤੇ ਹੋਰ ਪਾਕਿਸਤਾਨੀ ਅਧਿਕਾਰੀ ਹਾਜ਼ਰ ਸਨ। ਕਮਾਡੈਂਟ ਮੁਰਾਰੀ ਪ੍ਰਸਾਦ ਸਿੰਘ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਸਰਹੱਦ ਦੇ ਮਾਮਲੇ ਤੇ ਵਿਚਾਰ ਵਟਾਂਦਰਾ ਹੋਇਆ ਅਤੇ ਆਉਣ ਵਾਲੇ ਸਮੇਂ ਵਿਚ ਕਣਕ ਦੀ ਕਟਾਈ ਦੇ ਸਮੇਂ ਵਿਚ ਸੁਰੱਖਿਆ ਹੋਰ ਮਜ਼ਬੂਤ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਉਨਾਂ ਦੱਸਿਆ ਕਿ ਮੀਟਿੰਗ ਸ਼ਾਂਤਮਈ ਵਾਤਾਵਰਣ ਵਿਚ ਹੋਈ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media