Saturday, March 28, 2026

ਟਰੈਫਿਕ ਸਮਸਿਆਵਾਂ ਨਾਲ ਜੂਝ ਰਿਹਾ ਹੈ ਕਸਬਾ ਸੰਦੋੜ

ਕੀ ਬੱਸਾਂ, ਟਰਕਾਂ, ਆਟੋ ਚਾਲਕਾਂ ’ਤੇ ਨਹੀਂ ਲਾਗੂ ਹੁੰਦੇ ਟਰੈਫਿਕ ਨਿਯਮ..?

ਸੰਦੌੜ, 24 ਮਾਰਚ (ਹਰਮਿੰਦਰ ਸਿੰਘ ਭੱਟ)- ਪੰਜਾਬ ਦੇ ਸਹਿਰਾਂ, ਕਸਬਿਆਂ ਅਤੇ ਵੱਡੀਆਂ ਮੇਨ ਸੜਕਾਂ ਵਿਚ ਟਰੈਫਿਕ ਪੁਲਿਸ ਵਲੋਂ ਟਰੈਫਿਕ ਸਮੱਸਿਆ ਨੂੰ ਦਰੁੱਸਤ ਕਰਨ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ।PPN2403201703ਸ਼ਹਿਰ ਦੇ ਹਰ ਚੌਂਕ, ਕੱਟ ਮੋੜ ਆਦਿ `ਤੇ ਸਾਈਨ ਬੋਰਡ ਲਗਾ ਕੇ ਸਪੀਕਰ ਰਾਹੀਂ ਅਨਾਊਸ ਕਰਵਾ ਕੇ ਜਿਥੇ ਪੁਲਿਸ ਵਲੋਂ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ, ਉਥੇ ਹੀ ਇਨਾਂ ਵਲੋਂ ਆਪਣੀਆਂ ਜਿੰਮੇਵਾਰੀਆਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਟ੍ਰੈਫਿਕ ਪੁਲਿਸ ਸ਼ਪੈਸਲ ਨਾਕੇ ਲਗਾ ਕੇ ਹਰ ਰੋਜ਼ ਸ਼ੈਕੜੇ ਚਲਾਨ ਕੱਟ ਕੇ ਅਖਬਾਰਾਂ ਦੀਆਂ ਸੁਰਖੀਆਂ ਰਾਂਹੀ ਚਰਚਾ ਦਾ ਵਿਸ਼ਾ ਬਣ ਰਹੀ ਹੈ। ਸਵਾਲ ਇਹ ਹੈ ਕਿ ਸਿਰਫ ਚਲਾਨ ਕੱਟਣ ਨਾਲ ਟਰੈਫਿਕ ਸਮੱਸਿਆ ’ਚ ਸੁਧਾਰ ਹੋ ਜਾਵੇਗਾ ? ਸਕਿਊਰਟੀ ਰਜਿਸਟ੍ਰੇਸ਼ਨ ਨੰਬਰ ਪਲੇਟਾਂ, ਓਵਰ ਸਪੀਡ, ਡਰਾਈਵਰ ਸੀਟ ਬੈਲਟ, ਓਵਰ ਲੋਡ ਤੇ ਪਲਿਊਸ਼ਨ ਅੰਡਰ ਕੰਟਰੋਲ ਸਰਟੀਫਿਕੇਟ ਆਦਿ ਟ੍ਰੈਫਿਕ ਨਿਯਮ ਸਿਰਫ ਕਾਰਾਂ, ਜੀਪਾਂ,ਵ ੈਨਾਂ ਅਤੇ ਦੋ ਪਹੀਆਂ ਵਹੀਕਲਾਂ ਤੇ ਹੀ ਜਬਰੀ ਲਾਗੂ ਕੀਤੇ ਜਾਂਦੇ ਹਨ, ਪਰ ਯਾਤਰੀ ਬੱਸਾਂ, ਟਰੱਕ, ਵੱਡੇ ਟਰਾਲੇ, ਟਰੈਕਟਰ, ਆਟੋ ਆਦਿ ਜਿਹੇ ਵਾਹਨਾਂ ਨੂੰ ਉਕਤ ਨਿਯਮਾਂ ਤੋਂ ਟਰੈਫਿਕ ਵਿਭਾਗ ਨੇ ਲਗਦਾ ਛੋਟ ਦੇ ਰੱਖੀ ਜਾਪਦੀ ਹੈ। ਜਦਕਿ ਵੱਡੇ ਐਕਸ਼ੀਡੈਂਟ ਇਨਾਂ ਭਾਰੀ ਵਾਹਨਾਂ ਕਾਰਨ ਹੀ ਹੁੰਦੇ ਹਨ। ਜੇਕਰ ਵੱਡੇ ਛੋਟੇ ਸਹਿਰਾਂ ਜਾਂ ਕਸਬਿਆਂ ਦੀ ਗੱਲ ਕਰੀਏ ਤਾਂ ਚੌਕਾਂ, ਮੌੜਾਂ, ਬਸ ਅੱਡਿਆਂ ਆਦਿ ਹੋਰ ਬਾਜਾਰਾਂ ਦੇ ਵਿਚਕਾਰ ਅਜਿਹੇ ਕੱਟ ਹਨ, ਜਿਥੇ ਬੱਸਾਂ ਵਾਲੇ ਇੱਕ ਦੂਜੇ ਤੋਂ ਪਹਿਲਾਂ ਸਵਾਰੀਆਂ ਬੈਠਾਉਣ ਦੇ ਚੱਕਰ ’ਚ ਬੱਸਾਂ ਮਿੱਥੀ ਗਈ ਥਾਂ ਤੋਂ ਪਿਛਾਂਹ ਸੜਕ ਤੇ ਹੀ ਰੋਕ ਲੈਂਦੇ ਹਨ।ਜਿਸ ਕਾਰਨ ਕਈ ਵਾਰ ਲੰਬਾ ਜਾਮ ਲੱਗ ਜਾਂਦਾ ਹੈ। ਜਦੋਂਕਿ ਇਨਾਂ ਚੌਂਕਾਂ `ਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਤੈਨਾਤ ਹੁੰਦੇ ਹਨ, ਜੋ ਕੋਈ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਬਣ ਕੇ ਸਭ ਕੱੱਝ ਦੇਖਦੇ ਰਹਿੰਦੇ ਹਨ।ਸ਼ਹਿਰ ਜਾਂ ਕਸਬਿਆਂ ਅੰਦਰ ਓਵਰ ਸਪੀਡ ਦੇ ਚਲਾਨ ਵੀ ਕੱਟੇ ਜਾਂਦੇ ਹਨ, ਜੋ ਜਿਆਦਾਤਰ ਛੋਟੇ ਵਾਹਨ ਜਿਵੇਂ ਕਿ ਕਾਰ, ਜੀਪ ਆਦਿ ਹੀ ਕੱਟੇ ਜਾਂਦੇ ਹਨ। ਜਦੋਂਕਿ ਯਾਤਰੀ ਬੱਸਾਂ, ਟਰੱਕ-ਟਰਾਲੇ ਆਦਿ ਵੱਡੇ ਵਾਹਨ ਸਪੀਡ ਲਿਮਟ ਤੋਂ ਕਈ ਗੁਣਾਂ ਤੇਜ਼ ਨਾਕੇ ਕੋਲੋਂ ਲੰਘਦੇ ਹਨ, ਜਿਨਾਂ ਦਾ ਕੋਈ ਚਲਾਨ ਨਹੀਂ ਹੁੰਦਾ। ਰੋਜ਼ਾਨਾ ਚੱਲਦੇ ਹਜ਼ਾਰਾਂ ਓਵਰਲੋਡ ਵਾਹਨ ਸ਼ਰੇਆਮ ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ। ਪਾਬੰਦੀ ਸ਼ੁਦਾ ਵਾਹਨ ਵੀ ਸ਼ਹਿਰ ਦੀਆਂ ਸੜਕਾਂ ਤੇ ਆਮ ਦੌੜ ਰਹੇ ਹਨ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਟਰੈਫ਼ਿਕ ਪੁਲਿਸ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਸਿਰਫ਼ ਚਲਾਨ ਕੱਟਣ ਵਿਚ ਮਸਰੂਫ਼ ਰਹਿੰਦੀ ਹੈ।  ਲੋਕਾਂ ਨੇ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਟ੍ਰੈਫਿਕ ਪੁਲਿਸ ਨੂੰ ਸਖ਼ਤ ਨਿਰਦੇਸ਼ ਜਾਰੀ ਕਰ ਕੇ ਆਵਾਜਾਈ ਦੀ ਸਮੱਸਿਆ ਹੱਲ ਕਰਵਾਉਣ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply