Tuesday, November 24, 2026

ਡਾਕਟਰ ਨੇਕੀ ਕਨੇਡਾ ਵਿੱਚ ਲੈਕਚਰ ਦੇਣ ਲਈ ਮਿਲਿਆ ਸੱਦਾ

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – Dr. N.S Nekiਲਿਮਕਾ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾ ਚੁੱਕੀ ਮੈਡੀਕਲ ਖੇਤਰ ਦੀ ਵਿਦਵਾਨ ਸ਼ਖਸ਼ੀਅਤ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਸਥਾਨਕ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੁ ਨਾਨਕ ਦੇਵ ਹਸਪਤਾਲ ਨੂੰ ਚੌਥੀ ਵਿਸ਼ਵ ਕਾਂਗਰਸ ਅੋਨ ਬਰੈਸਟ ਪੈਥਾਲੋਜੀ ਅਤੇ ਕੈਂਸਰ ਡਾਇਗਨੌਸਿਜ ਵਿੱਚ ਲੈਕਚਰ ਦੇਣ ਲਈ ਸੱਦਾ ਪੱਤਰ ਮਿਲ਼ਿਆ ਹੈ।ਇਹ ਕਾਨਫਰੰਸ ਕਨੇਡਾ ਦੇ ਸ਼ੀਹਰ ਟੋਰਾਂਟੋ ਵਿਚ ਮਿਤੀ 23-24 ਅਗਸਤ 2017 ਨੂੰ ਹੋ ਰਹੀ ਹੈ। ਇਸ ਕਾਨਫਰੰਸ ਵਿੱਚ ਦੇਸ਼ ਵਿਦੇਸ਼ ਤੋਂ ਡਾਕਟਰ ਹਿੱਸਾ ਲੈ ਰਹੇ ਹਨ। ਡਾਕਟਰ ਨੇਕੀ ਨੂੰ ਇਸ ਕਾਨਫਰੰਸ ਦੀ ਲਿਖਤੀ ਸੂਚਨਾ ਬੈਲਾ ਜੋਨਜ਼ ਨੇ ਭੇਜੀ ਹੈ। ਡਾ. ਨੇਕੀ ਦੀ ਇਸ ਪ੍ਰਾਪਤੀ ਨਾਲ ਅੰਮ੍ਰਿਤਸਰ ਦਾ ਨਾਮ ਪੂਰੇ ਵਿਸ਼ਵ ਵਿੱਚ ਉਚਾ ਹੋਇਆ ਹੈ।ਸੂਚਨਾ ਅਨੁਸਾਰ ਡਾ. ਨੇਕੀ ਨੂੰ ਇਸ ਪ੍ਰਾਪਤੀ ਲਈ ਵਧਾਈ ਸੰਦੇਸ਼ ਮਿਲਣ ਦਾ ਸਿਲਸਿਲਾ  ਲਗਾਤਾਰ ਜਾਰੀ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply