ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਸਥਾਨਕ ਪਿੰਡ ਸੁਲਤਾਨਵਿੰਡ ਲਿੰਕ ਰੋਡ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਤੀਜੀ ਜਮਾਤ ਦਾ ਇੰਨਟਰੈਕਸ਼ਨ ਕਮ ਓਰੀਐਂਨਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਜਿਸ ਵਿੱਚ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ।ਪ੍ਰੋਗਰਾਮ ਦਾ ਆਗਾਜ਼ ਸਕੂਲ ਸ਼ਬਦ ਗਾਇਣ ਕਰ ਕੇ ਕੀਤਾ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਅਮਰਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸੈਮੀਨਾਰ ਦੌਰਾਨ ਵੱਖ-ਵੱਖ ਵਿਸ਼ਿਆਂ ਜਿਵੇਂ ‘ਨੈਤਿਕ ਸਿੱਖਿਆ’, ‘ਲਿਖਾਈ ਕਿਵੇ ਸੁਧਾਰੀ ਜਾਵੇ’, ‘ਗਤੀਵਿਧੀਆਂ ਰਾਹੀ ਪੜਾਈ’, ‘ਪ੍ਰੋਜੈਕਟ ਦਾ ਕੰਮ’, ‘ਅਧਿਆਪਕਾਂ ਦੀ ਪੜਾਉਣ ਦੀ ਵਿਧੀ’, ‘ਇਮਤਿਹਾਨਾਂ ਸਮੇਂ ਲਿਖਤੀ ਪੇਪਰ ਕਿਵੇਂ ਸੈਟ ਕੀਤਾ ਜਾਵੇ’ ਅਦਿ ਬਾਰੇ ਜਾਣਕਾਰੀ ਦਿੱਤੀ ਗਈ । ਇਸ ਸਮੇਂ ਵਿਦਿਆਰਥੀਆਂ ਦਾ ਪੜਾਈ ਵੱਲ ਰੁਝਾਨ ਵਧਾਉਣ ਸਬੰਧੀ ਅਧਿਆਪਕਾਂ ਦੀਆਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ।ਪਿ੍ਰੰਸੀਪਲ ਵਲੋਂ ਆਏ ਹੋਏ ਸਮੂਹ ਅਧਿਆਪਕਾਂ ਦਾ ਧੰਨਵਾਦ ਵੀ ਕੀਤਾ ਗਿਆ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media