ਅਲਗੋਕੋਠੀ / ਅਮਰਕੋਟ, 29 ਮਾਰਚ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਕਿਸਾਨ ਸਘੰਰਸ਼ ਕਮੇਟੀ ਵਲੋਂ ਅੱਜ ਉਸ ਸ਼ਹੀਦ ਅੰਗਰੇਜ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਬਰਸੀ ਮੋਕੇ ਪਿੰਡਾਂ ਵਿਚੋਂ ਮੋਟਰਸਾਈਕਲਾਂ `ਤੇ ਕਿਸਾਨ ਝੰਡਾ ਮਾਰਚ ਕਢਿਆ ਗਿਆ, ਜੋ ਕਸਬਾ ਅਲਗੋਕੋਠੀ ਵਿਖੇ ਪਹੁੰਚਿਆ।
ਕਸਬਾ ਅਲਗੋ ਕੋਠੀ ਵਿਖੇ ਇਕੱਠ ਨੂੰ ਸਬੋਧਨ ਕਰਦਿਆਂ ਕਿਸਾਨ ਆਗੂ ਸੁੱਚਾ ਸਿੰਘ ਲੱਧੂ ਅਤੇ ਦਲੇਰ ਸਿੰਘ ਰਾਜੋਕੇ ਨੇ ਕਿਹਾ ਕਿ ਆਪਣੇ ਕਿੱਤੇ ਦੀ ਰਾਖੀ ਕਰਨ ਲਈ ਸਾਨੂੰ ਸਾਰਿਆਂ ਨੂੰ ਇਕਮੁੱਠ ਹੋਣ ਵਾਸਤੇ ਅੰਗਰੇਜ ਸਿੰਘ ਦਾ ਸ਼ਹੀਦ ਦਾ ਸੁਨੇਹਾ ਘਰ-ਘਰ ਪਹੁੰਚਾਇਆ ਜਾਵੇ, ਜੋ ਸਾਰਿਆਂ ਵਲੋਂ ਸ਼ਹੀਦ ਨੂੰ ਸੱਚੀ ਸ਼ਰਧਾਜਲੀ ਹੋਵੇਗੀ।ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨੀ ਕਿੱਤੇ ਨੂੰ ਬਚਾਇਆ ਜਾਵੇ।ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਐਫ.ਸੀ.ਆਈ ਨੂੰ ਤੋੜਣ ਦਾ ਜੋ ਵਿਚਾਰ ਬਣਾਇਆ ਹੈ ਉਹ ਕਿਸਾਨ ਵਿਰੋਧੀ ਹੈ ਅਤੇ ਜੇਕਰ ਮੋਦੀ ਸਰਕਾਰ ਨੇ ਇਹ ਫੈਸਲਾ ਵਾਪਿਸ ਨਾ ਲਿਆ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰਨ ਵਾਸਤੇ ਮਜਬੂਰ ਹੋਣਗੀਆਂ।ਇਸ ਮੋਕੇ ਨਿਰਮਲ ਸਿੰਘ, ਸੂਬਾ ਸਿੰਘ, ਦਿਦਾਰ ਸਿੰਘ ਲਾਖਣਾ, ਲਹੋਰਾ ਸਿੰਘ,ਸੁੱਚਾ ਸਿੰਘ,ਬਲਕਾਰ ਸਿੰਘ ਫੋਜੀ ਲੱਧੁ, ਤਰਸੇਮ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ, ਕੁਲਬੀਰ ਸਿੰਘ, ਲਖਵਿੰਦਰ ਸਿੰਘ ਪ੍ਰਧਾਨ, ਲਾਲ ਸਿੰਘ, ਧਰਮ ਸਿੰਘ, ਬਲਜੀਤ ਸਿੰਘ, ਪ੍ਰੀਤਮ ਸਿੰਘ, ਸੂਰਤਾ ਸਿੰਘ, ਜਗਤਾਰ ਸਿੰਘ, ਕੁਲਵੰਤ ਸਿੰਘ, ਨਿਸ਼ਾਨ ਸਿੰਘ, ਗੁਰਲਾਲ ਸਿੰਘ, ਬੂਟਾ ਸਿੰਘ ਆਦਿ ਹਾਜਰ ਸਨ ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media