Tuesday, June 30, 2026

ਤੀਜੀ ਜਮਾਤ ਦਾ ਇੰਨਟਰੈਕਸ਼ਨ ਕਮ ਓਰੀਐਂਨਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਸਥਾਨਕ ਪਿੰਡ ਸੁਲਤਾਨਵਿੰਡ ਲਿੰਕ ਰੋਡ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਤੀਜੀ ਜਮਾਤ ਦਾ ਇੰਨਟਰੈਕਸ਼ਨ ਕਮ ਓਰੀਐਂਨਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ।PPN2903201707ਜਿਸ ਵਿੱਚ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ।ਪ੍ਰੋਗਰਾਮ ਦਾ ਆਗਾਜ਼ ਸਕੂਲ ਸ਼ਬਦ ਗਾਇਣ ਕਰ ਕੇ ਕੀਤਾ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਅਮਰਜੀਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸੈਮੀਨਾਰ ਦੌਰਾਨ ਵੱਖ-ਵੱਖ ਵਿਸ਼ਿਆਂ ਜਿਵੇਂ ‘ਨੈਤਿਕ ਸਿੱਖਿਆ’, ‘ਲਿਖਾਈ ਕਿਵੇ ਸੁਧਾਰੀ ਜਾਵੇ’, ‘ਗਤੀਵਿਧੀਆਂ ਰਾਹੀ ਪੜਾਈ’, ‘ਪ੍ਰੋਜੈਕਟ ਦਾ ਕੰਮ’, ‘ਅਧਿਆਪਕਾਂ ਦੀ ਪੜਾਉਣ ਦੀ ਵਿਧੀ’, ‘ਇਮਤਿਹਾਨਾਂ ਸਮੇਂ ਲਿਖਤੀ ਪੇਪਰ ਕਿਵੇਂ ਸੈਟ ਕੀਤਾ ਜਾਵੇ’ ਅਦਿ ਬਾਰੇ ਜਾਣਕਾਰੀ ਦਿੱਤੀ ਗਈ । ਇਸ ਸਮੇਂ ਵਿਦਿਆਰਥੀਆਂ ਦਾ ਪੜਾਈ ਵੱਲ ਰੁਝਾਨ ਵਧਾਉਣ ਸਬੰਧੀ ਅਧਿਆਪਕਾਂ ਦੀਆਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ।ਪਿ੍ਰੰਸੀਪਲ ਵਲੋਂ ਆਏ ਹੋਏ ਸਮੂਹ ਅਧਿਆਪਕਾਂ ਦਾ ਧੰਨਵਾਦ ਵੀ ਕੀਤਾ ਗਿਆ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply