Tuesday, September 8, 2026

ਨਸ਼ਿਆਂ ਦੇ ਸੇਵਨ ਅਤੇ ਖਰੀਦੋ ਫਰੋਖਤ ਨੂੰ ਠੱਲ ਪਾਉਣ ਲਈ ਪੁਲਿਸ ਪਬਲਿਕ ਮੀਟਿੰਗ ਅਯੋਜਿਤ

ਅੰਮ੍ਰਿਤਸਰ, 28 ਮਾਰਚ (ਜਗਦੀਪ ਸਿੰਘ ਸੱਗੂ)  – ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਖਤਮ ਕਰਨ ਦੇ ਕੀਤੇ ਗਏ ਦ੍ਰਿੜ ਫੈਸਲੇ ‘ਤੇ ਸਰਗਰਮ ਹੋਏ ਪੁਲਿਸ ਵਿਭਾਗ ਵਲੋਂ  ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਅਤੇ ਇਸ ਦੇ ਸੇਵਨ ਤੇ ਖਰੀਦੋ ਫਰੋਖਤ ਨੂੰ ਠੱਲ ਪਾਉਣ ਦੇ ਉਪਰਾਲੇ ਤਹਿਤ ਅੱਜ ਸਥਾਨਕ ਪਿੰਡ ਸੁਲਤਾਨਵਿੰਡ ਦੀ ਪੁਲਿਸ ਚੌਕੀ ਵਿਖੇ ਏ.ਸੀ.ਪੀ ਦੱਖਣੀ ਪ੍ਰਭਜੋਤ ਸਿੰੰਘ ਦੀ ਅਗਵਾਈ ਹੇਠ ਇੱਕ ਪੁਲਿਸ ਪਬਲਿਕ ਮੀਟਿੰਗ ਦਾ ਅਯੋਜਨ ਕੀਤਾ ਗਿਆ।ਇਸ ਮੀਟਿੰਗ ਵਿੱਚ ਥਾਣਾ ਸੁਲਤਾਨਵਿੰਡ ਦੇ ਮੁਖੀ ਪ੍ਰਵੇਸ਼ ਚੋਪੜਾ ਤੇ ਚੌਕੀ ਇੰਚਾਰਜ ਨਰਿੰਦਰ ਕੁਮਾਰ ਮੌਜੂਦ ਰਹੇ।PPN2903201706
ਮੀਟਿੰਗ ਵਿੱਚ ਹਾਜਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਏ.ਸੀ.ਪੀ ਪ੍ਰਭਜੋਤ ਸਿੰਘ ਵਿਰਕ ਨੇ ਕਿਹਾ ਕਿ ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਲਈ ਉਹ ਆਪਣੇ ਬੱਚਿਆਂ ਦੀ ਸੰਗਤ ਅਤੇ ਉਨਾਂ ਦੀਆਂ ਹਰਕਤਾਂ ‘ਤੇ ਨਜ਼ਰ ਰੱਖਣ । ਉਨਾਂ ਕਿਹਾ ਕਿ ਜਿੰਨਾਂ ਮਾਪਿਆਂ ਦੇ ਬੱਚੇ ਨਸ਼ਿਆਂ ਦੇ ਆਦੀ ਹੋ ਕੇ ਇਸ ਦਲਦਲ ਵਿੱਚ ਫਸ ਚੁੱਕੇ ਹਨ ਉਹ ਉਨਾਂ ਦਾ ਇਲਾਜ ਕਰਵਾਉਣ, ਜੋ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਸਰਕਾਰ ਵਲੋਂ ਕਰਵਾਇਆ ਜਾ ਇਹਾ ਹੈ।ਉਨਾਂ ਲੋਕਾਂ ਨੂੰ ਭਰੋਸਾ ਦਿਤਾ ਕਿ ਨਸ਼ਾ ਛੱਡਣ ਵਾਲੇ ਕਿਸੇ ਵੀ ਨੌਜਵਾਨ ਦੇ ਖਿਲਾਫ ਪੁਲਿਸ ਵਲੋਂ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਜਾਵੇਗਾ, ਬਲਕਿ ਇਲਾਜ ਉਪਰੰਤ ਮੁੜ ਵਸੇਬਾ ਕੇਂਦਰਾਂ ਰਾਹੀਂ ਉਨਾਂ ਨੂੰ ਕੰਮਕਾਰ ਕਰਨ ਦੇ ਸਮਰੱਥ ਬਣਾਇਆ ਜਵੇਗਾ ਤਾਂ ਜੋ ਉਹ ਭਵਿੱਖ ਵਿੱਚ ਵੀ ਮਾੜੀ ਸੰਗਤ ਤੋਂ ਬਚੇ ਰਹਿਣ।
ਨਸ਼ਿਆਂ ਦਾ ਧੰਦਾ ਕਰ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲੇ ਨਸ਼ੇ ਦੇ ਸੌਦਾਗਰਾਂ ਨੂੰ ਚੇਤਾਵਨੀ ਦਿੰਦੇ ਹੋਏ ਏ.ਸੀ.ਪੀ ਵਿਰਕ ਨੇ ਕਿਹਾ ਕਿ ਉਹ ਨਸ਼ੇ ਵੇਚਣ ਤੋਂ ਤੌਬਾ ਕਰ ਲੈਣ, ਅਗਰ ਕੋਈ ਵੀ ਨਸ਼ੇ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਬਣਦੀ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਹਾਜਰ ਪਿੰਡ ਵਾਸੀਆਂ ਤੇ ਪਤਵੰਤਿਆਂ ਵਿੱਚ ਗੁਰਬਿੰਦਰ ਸਿੰਘ ਮਾਹਲ, ਧਰਮਿੰਦਰ ਸਿੰਘ, ਇੰਦਰਜੀਤ ਸਿੰਘ ਸੋਨੂੰ, ਪ੍ਰਭਜੋਤ ਸਿੰਘ ਸੁਲਤਾਨਵਿੰਡ, ਬਲਰਾਜ ਸਿੰਘ ਬੱਲਾ, ਸੁਖਤਾਰ ਸਿੰਘ ਲਾਡੀ, ਜਸਵਿੰਦਰ ਸਿੰਘ ਚੌਹਾਨ, ਬੀਬੀ ਰਾਜ ਰਾਣੀ, ਬੱਬੂ ਗਰੀਬ, ਤੇ ਕਾਫੀ ਗਿਣਤੀ `ਚ ਪਿੰਡ ਸੁਲਤਾਨਵਿੰਡ ਤੇ ਨੇੜਲੀਆਂ ਅਬਾਦੀਆਂ ਦੇ ਵਾਸੀ ਮੌਜੂਦ ਸਨ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply