ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜੰਮੂ ਕਸ਼ਮੀਰ ਦੇ ਪੰਜਾਬੀ ਦੇ ਉੱਘੇ ਵਿਦਵਾਨ ਲੇਖਕ ਡਾ: ਜਸਬੀਰ ਸਿੰਘ ਸਰਨਾ ਦੀ ਪੁਸਤਕ ਵਿਚਾਰ ਕੋਸ਼ ‘ਮੁਖ ਬਾਣੀਆਂ ਪਾਤਸ਼ਾਹੀ ਦਸਵੀਂ’ ਅਤੇ ਡਾ: ਇੰਦਰਪਾਲ ਸਿੰਘ ਏਕਨੂਰ ਦਿੱਲੀ ਦੀ ਪੁਸਤਕ ‘ਅੱਖਰ-ਅੱਖਰ’ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਅਤੇ ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਸਾਂਝੇ ਤੌਰ ‘ਤੇ ਰਸ਼ੀਅਨ ਕਲਚਰਲ ਇੰਸਟੀਚਿਊਟ ਆਫ਼ ਸੈਂਟਰ ਦਿਲੀ ਵਿਖੇ ਲੋਕ ਅਰਪਣ ਕੀਤੀਆਂ।
ਦਿਲਜੀਤ ਸਿੰਘ ਬੇਦੀ ਨੇ ਬੋਲਦਿਆਂ ਕਿਹਾ ਕਿ ਖੋਜ ਭਰਪੂਰ ਪੁਸਤਕਾਂ ਦਾ ਪ੍ਰਕਾਸ਼ਨ ਸ਼ੁਭ ਸ਼ਗਨ ਹੈ। ਅਜਿਹੀਆਂ ਪੁਸਤਕਾਂ ਪਾਠਕਾਂ ਤੀਕ ਪੁੱਜਣੀਆਂ ਚਾਹੀਦੀਆਂ ਹਨ। ਡਾ: ਜਸਬੀਰ ਸਿੰਘ ਸਰਨਾ ਪੰਜਾਬੀ ਦੇ ਨਾਮਵਰ ਵਿਦਵਾਨ ਲੇਖਕ ਹਨ।ਉਨ੍ਹਾਂ ਵੱਲੋਂ ਵਿਚਾਰ ਕੋਸ਼ ‘ਮੁਖ ਬਾਣੀਆਂ-ਦਸਮ ਪਾਤਸ਼ਾਹੀ’ ਸਿਰਲੇਖ ਪੁਸਤਕ ਪਾਠਕਾਂ ਨੂੰ ਭੇਟ ਹੋਈ ਹੈ।ਜਿਸ ਵਿਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਚਿਤ ਬਾਣੀਆਂ ਨੂੰ ਸੰਗ੍ਰਹਿ ਕਰਕੇ ਵਿਸਤ੍ਰਿਤ ਵਿਚਾਰ ਕੋਸ਼ ਤਿਆਰ ਕੀਤਾ ਗਿਆ ਹੈ।ਉਨ੍ਹਾਂ ਡਾ: ਸਰਨਾ ਤੇ ਡਾ: ਇੰਦਰਪਾਲ ਸਿੰਘ ਨੂੰ ਪੁਸਤਕਾਂ ਦੇ ਲੋਕ ਅਰਪਣ ਹੋਣ ਤੇ ਵਧਾਈ ਦਿਤੀ। ਇਸ ਮੌਕੇ ਸੁਰਜੀਤ ਸਿੰਘ ਆਰਟਿਸਟ, ਹਰਭਜਨ ਸਿੰਘ ਫੁੱਲ, ਇੰਦਰਜੀਤ ਸਿੰਘ, ਗੁਰਮਿੰਦਰ ਸਿੰਘ ਭੁੱਲਰ ਮੈਂਬਰ ਸ਼ੋ੍ਰਮਣੀ ਕਮੇਟੀ, ਮਹਿੰਦਰ ਸਿੰਘ ਮਠਾਰੂ, ਜਸਬੀਰ ਸਿੰਘ ਮਧੁਰ, ਗੁਰਚਰਨ ਸਿੰਘ ਚਰਨ, ਜਸਵੰਤ ਸਿੰਘ ਸੇਖਵਾਂ, ਕੁਲਵੰਤ ਸਿੰਘ ਸ਼ਾਂਤ, ਡਾ: ਤਰਿੰਦਰ ਕੌਰ ਖਾਲਸਾ, ਅਵਤਾਰ ਸਿੰਘ ਭੂਰਜੀ, ਡਾ: ਸਤਪਾਲ ਕੌਰ ਤੇ ਵੱਡੀ ਗਿਣਤੀ ਵਿੱਚ ਲੇਖਕ ਅਤੇ ਪਾਠਕ ਹਾਜ਼ਰ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media