ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸੰਗੀਤ ਵਿਭਾਗ ਵਿਖੇ ਸੰਗੀਤ
(ਗਾਇਨ ਅਤੇ ਵਾਦਨ) ਵਿਚ ਐਮ.ਫਿਲ ਕਰ ਰਹੇ ਸੈਸ਼ਨ 2015-16 ਦੇ 30 ਵਿਦਿਆਰਥੀਆਂ ਵਿਚੋਂ 18 ਵਿਦਿਆਰਥੀਆਂ ਦੀ “ਮੌਲਾਨਾ ਆਜਾਦ ਨੈਸ਼ਨਲ ਫੈਲੋਸ਼ਿਪ” ਅਤੇ “ਰਾਜੀਵ ਗਾਂਧੀ ਨੈਸ਼ਨਲ ਫੈਲੋਸ਼ਿਪ” ਲੱਗ ਗਈ ਹੈ।ਇਸ ਮੌਕੇ ਤੇ ਵਿਭਾਗ ਦੇ ਮੁਖੀ ਅਤੇ ਡੀਨ ਡਾ. ਗੁਰਪ੍ਰੀਤ ਕੌਰ, ਡਾ. ਤੇਜਿੰਦਰ ਗੁਲਾਟੀ, ਡਾ. ਰਾਜੇਸ਼ ਸ਼ਰਮਾ, ਡਾ. ਅੰਸ਼ੂਮਤੀ, ਸ੍ਰੀਮਤੀ ਕਿਰਨ ਅਮਰ, ਡਾ. ਪ੍ਰਿਅੰਕਾ ਵੱਲੋਂ ਸਾਰੇ ਖੋਜਾਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਹਨਾਂ ਦੇ ਸੁਨਹਿਰੇ ਭਵਿੱਖ ਦੀ ਪ੍ਰਮਾਤਮਾ ਅੱੱਗੇ ਅਰਦਾਸ ਕੀਤੀ ਗਈ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media