Tuesday, November 24, 2026

ਆੜਤੀਆ ਐਸੋਸੀਏਸ਼ਨ ਵੱਲੋਂ ਨਵੇਂ ਸੀਜ਼ਨ ਸਬੰਧੀ ਪਾਠ ਦਾ ਭੋਗ 10 ਨੂੰ

ਫਾਜ਼ਿਲਕਾ, 9 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –  ਆੜਤੀਆ ਐਸੋਸੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਲਵਲੀ ਕਾਠਪਾਲ ਦੇ ਸਥਾਨਕ ਨਵੀਂ ਅਨਾਜ਼ ਮੰਡੀ ਵਿਚ ਸਥਿਤ ਵਪਾਰਕ ਅਦਾਰੇ ਮੈਂ. ਕਾਠਪਾਲ ਕਮਿਸ਼ਨ ਏਜੰਟ ’ਤੇ ਨਵੇਂ ਸੀਜਨ ਦੇ ਮੌਕੇ ਤੇ ਐਸੋਸੀਏਸ਼ਨ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਖੰਡ ਪਾਠ ਰੱਖਿਆ ਗਿਆ। PPN0904201705ਇਸ ਮੌਕੇ ਪ੍ਰਧਾਨ ਲਵਲੀ ਕਾਠਪਾਲ ਤੋਂ ਇਲਾਵਾ ਸਾਬਕਾ ਪ੍ਰਧਾਨ ਓਮ ਸੇਤੀਆ, ਦਇਆ ਕ੍ਰਿਸ਼ਨ, ਨਿਵਾਸ ਬਿਹਾਨੀ, ਕੇਵਲ ਚੋਧਰੀ, ਸੁਖਦਰਸ਼ਨ ਲਾਲ ਅਗਰਵਾਲ, ਨਵਦੀਪ ਅਹੂਜਾ, ਅਵਿਨਾਸ਼ ਕਾਲੜਾ, ਰਾਜਾ ਰਾਮ, ਗੋਲਡੀ ਸਚਦੇਵਾ, ਅਮਨ ਕਵਾਤੜਾ, ਪੂਰਨ ਚੋਧਰੀ, ਬੱਬਲੂ, ਅਸ਼ੋਕ ਕੁਮਾਰ, ਦੀਪਕ ਬਾਵਾ, ਰਾਜ ਡਾਬਰਾ, ਸੁਰਿੰਦਰ ਅਗਰਵਾਲ, ਬੋਬੀ ਸੇਤੀਆ, ਮਨੀਸ਼ ਕਟਾਰੀਆ, ਸਕੱਤਰ ਸੁਨੀਲ ਮਦਾਨ, ਪੁਰਸ਼ੋਤਮ ਸੇਠੀ ਸਮੇਤ ਹੋਰ ਅਹੁੱਦੇਦਾਰ ਅਤੇ ਮੈਂਬਰ ਹਾਜ਼ਰ ਸਨ। ਐਸੋਸੀਏਸ਼ਨ ਪ੍ਰਧਾਨ ਲਵਲੀ ਕਾਠਪਾਲ ਨੇ ਦੱਸਿਆ ਕਿ ਸ਼੍ਰੀ ਗੁਰੂ ਗੰ੍ਰਥ ਸਾਹਿਬ ਦੇ ਪਾਠ ਦਾ ਭੋਗ 10 ਅਪ੍ਰੈਲ ਸੋਮਵਾਰ ਨੂੰ ਸਵੇਰੇ 10.15 ਵਜੇ ਪਾਇਆ ਜਾਵੇਗਾ।ਅਰਦਾਸ ਮਗਰੋਂ ਗੁਰੂ ਦਾ ਅਤੁੱਟ ਲੰਗਰ ਵੰਡਿਆ ਜਾਵੇਗਾ ਅਤੇ ਕਣਕ ਦੀ ਖਰੀਦ ਵਿਧੀਵਤ ਰੂਪ ਨਾਲ ਸ਼ੁਰੂ ਕਰਵਾਈ ਜਾਵੇਗੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply