ਫਾਜ਼ਿਲਕਾ, 9 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਆੜਤੀਆ ਐਸੋਸੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਲਵਲੀ ਕਾਠਪਾਲ ਦੇ ਸਥਾਨਕ ਨਵੀਂ ਅਨਾਜ਼ ਮੰਡੀ ਵਿਚ ਸਥਿਤ ਵਪਾਰਕ ਅਦਾਰੇ ਮੈਂ. ਕਾਠਪਾਲ ਕਮਿਸ਼ਨ ਏਜੰਟ ’ਤੇ ਨਵੇਂ ਸੀਜਨ ਦੇ ਮੌਕੇ ਤੇ ਐਸੋਸੀਏਸ਼ਨ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਖੰਡ ਪਾਠ ਰੱਖਿਆ ਗਿਆ।
ਇਸ ਮੌਕੇ ਪ੍ਰਧਾਨ ਲਵਲੀ ਕਾਠਪਾਲ ਤੋਂ ਇਲਾਵਾ ਸਾਬਕਾ ਪ੍ਰਧਾਨ ਓਮ ਸੇਤੀਆ, ਦਇਆ ਕ੍ਰਿਸ਼ਨ, ਨਿਵਾਸ ਬਿਹਾਨੀ, ਕੇਵਲ ਚੋਧਰੀ, ਸੁਖਦਰਸ਼ਨ ਲਾਲ ਅਗਰਵਾਲ, ਨਵਦੀਪ ਅਹੂਜਾ, ਅਵਿਨਾਸ਼ ਕਾਲੜਾ, ਰਾਜਾ ਰਾਮ, ਗੋਲਡੀ ਸਚਦੇਵਾ, ਅਮਨ ਕਵਾਤੜਾ, ਪੂਰਨ ਚੋਧਰੀ, ਬੱਬਲੂ, ਅਸ਼ੋਕ ਕੁਮਾਰ, ਦੀਪਕ ਬਾਵਾ, ਰਾਜ ਡਾਬਰਾ, ਸੁਰਿੰਦਰ ਅਗਰਵਾਲ, ਬੋਬੀ ਸੇਤੀਆ, ਮਨੀਸ਼ ਕਟਾਰੀਆ, ਸਕੱਤਰ ਸੁਨੀਲ ਮਦਾਨ, ਪੁਰਸ਼ੋਤਮ ਸੇਠੀ ਸਮੇਤ ਹੋਰ ਅਹੁੱਦੇਦਾਰ ਅਤੇ ਮੈਂਬਰ ਹਾਜ਼ਰ ਸਨ। ਐਸੋਸੀਏਸ਼ਨ ਪ੍ਰਧਾਨ ਲਵਲੀ ਕਾਠਪਾਲ ਨੇ ਦੱਸਿਆ ਕਿ ਸ਼੍ਰੀ ਗੁਰੂ ਗੰ੍ਰਥ ਸਾਹਿਬ ਦੇ ਪਾਠ ਦਾ ਭੋਗ 10 ਅਪ੍ਰੈਲ ਸੋਮਵਾਰ ਨੂੰ ਸਵੇਰੇ 10.15 ਵਜੇ ਪਾਇਆ ਜਾਵੇਗਾ।ਅਰਦਾਸ ਮਗਰੋਂ ਗੁਰੂ ਦਾ ਅਤੁੱਟ ਲੰਗਰ ਵੰਡਿਆ ਜਾਵੇਗਾ ਅਤੇ ਕਣਕ ਦੀ ਖਰੀਦ ਵਿਧੀਵਤ ਰੂਪ ਨਾਲ ਸ਼ੁਰੂ ਕਰਵਾਈ ਜਾਵੇਗੀ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media