ਪਠਾਨਕੋਟ, 11 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਰਕਾਰ ਵੱਲੋਂ ਜਿਲਾ ਪਠਾਨਕੋਟ ਵਿੱਚ ਸਥਿਤ ਪੰਜਾਬ ਰੋਡਵੇਜ ਡੀਪੂ ਪਠਾਨਕੋਟ ਨਜਦੀਕ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਡੇਢ ਏਕੜ ਵਿੱਚ ਆਟੋਮੇਟਿਡ ਡਰਾਇਵਿੰਗ ਟੈਸਟ ਸੈਂਟਰ ਬਣਾਇਆ ਗਿਆ ਸੀ ਅਤੇ ਇਸ ਦਾ ਕਾਰਜ ਅੱਜ ਤੱਕ ਅਸਥਾਈ ਇਮਾਰਤ ਵਿੱਚ ਚਲ ਰਿਹਾ ਸੀ, ਪਰ ਹੁਣ ਸਥਾਈ ਰੂਪ ਵਿੱਚ ਇਮਾਰਤ ਬਣ ਕੇ ਤਿਆਰ ਹੋ ਗਈ ਹੈ ਅਤੇ ਅੱਜ ਤੋਂ ਸਾਰਾ ਕੰਮਕਾਜ ਨਵੀਂ ਬਣਾਈ ਇਮਾਰਤ ਵਿੱਚ ਚੱਲੇਗਾ।
ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸਨਰ ਪਠਾਨਕੋਟ ਨੇ ਆਟੋਮੇਟਿਡ ਸੈਂਟਰ ਦੀ ਨਵੀਂ ਬਣਾਈ ਇਮਾਰਤ ਦਾ ਸੁਭਅਰੰਭ ਕਰਨ ਉਪਰੰਤ ਕੀਤਾ।ਇਸ ਮੋਕੇ ਤੋ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਸਵੰਤ ਸਿੰਘ ਢਿਲੋਂ ਜਿਲਾ ਟਰਾਂਸਪੋਰਟ ਅਫਸਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2016 ਦੋਰਾਨ 21 ਅਪ੍ਰੈਲ ਨੂੰ ਪਠਾਟਕੋਟ ਵਿੱਚ ਬਣਾਏ ਗਏ ਆਟੋਮੇਟਿਡ ਡਰਾਇਵਿੰਗ ਟੈਸਟ ਸੈਂਟਰ ਦਾ ਉਦਘਾਟਨ ਕੀਤਾ ਗਿਆ ਸੀ।ਉਨਾਂ ਦੱਸਿਆ ਕਿ ਪਠਾਨਕੋਟ ਵਿੱਚ ਆਟੋਮੇਟਿਡ ਡਰਾਇਵਿੰਗ ਟੈਸਟ ਸੈਂਟਰ ਦੇ ਸੁਰੂ ਹੋਣ ਤੋਂ ਬਾਅਦ ਹੁਣ ਲਾਇਸੈਂਸ ਲਈ ਅਰਜੀਆਂ ਦੇਣ ਵਾਲੇ ਲੋਕਾਂ ਨੂੰ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਅਤੇ ਇਕ ਡਰਾਇਵਿੰਗ ਟੈਸਟ ਤੋਂ ਬਾਅਦ ਹੀ ਉਨਾਂ ਨੂੰ ਲਾਇਸੈਂਸ ਬਣਾ ਕੇ ਦਿੱਤਾ ਜਾਂਦਾ ਹੈ ਅਤੇ ਅੱਜ ਤੋਂ ਨਵੀਂ ਇਮਾਰਤ ਵਿੱਚ ਕੰਮ ਕਾਜ ਦਾ ਆਰੰਭ ਕੀਤਾ ਗਿਆ ਹੈ।
ਜਸਵੰਤ ਸਿੰਘ ਢਿਲੋਂ ਜਿਲਾ ਟਰਾਂਸਪੋਰਟ ਅਧਿਕਾਰੀ ਨੇ ਦੱਸਿਆ ਕਿ ਦਫਤਰ ਵਿਖੇ ਲਾਈਸੈਂਸ ਬਣਾਉਂਣ ਆਉਂਣ ਵਾਲੇ ਲੋਕਾਂ ਦੀਆਂ ਸੁਵਿਧਾਵਾਂ ਦਾ ਵਿਸ਼ੇਸ ਧਿਆਨ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਟ੍ਰੇਫਿਕ ਪ੍ਰਤੀ ਜਾਗਰੁਕ ਕਰਨ ਲਈ ਟ੍ਰੇਫਿਕ ਨਿਯਮਾਂ ਦੀ ਜਾਣਕਾਰੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਕੀਤੇ ਜਾਣ ਵਾਲੇ ਜੁਰਮਾਨੇ ਆਦਿ ਦੀ ਜਾਣਕਾਰੀ ਡਿਸਪਲੇ ਕੀਤੀ ਗਈ ਹੈ।ਇਸ ਤੋਂ ਇਲਾਵਾ ਹਰੇਕ ਕਾਰਜ ਲਈ ਨਿਰਧਾਰਤ ਕੀਤੇ ਸਮੇਂ ਦੀ ਜਾਣਕਾਰੀ ਵੀ ਡਿਸਪਲੇ ਕੀਤੀ ਗਈ ਹੈ। ਉਨਾਂ ਕਿਹਾ ਕਿ ਉਨਾਂ ਵੱਲੋਂ ਇਸ ਗੱਲ ਦਾ ਵਿਸ਼ੇਸ ਧਿਆਨ ਰੱਖਿਆ ਜਾਂਦਾ ਹੈ ਕਿ ਅੱਜ ਹੀ ਆਓ ਡਰਾਈਵਿੰਗ ਟੈਸਟ ਪਾਸ ਕਰੋ ਅਤੇ ਅੱਜ ਹੀ ਲਾਈਸੈਂਸ ਲੈ ਕੇ ਜਾਓ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media