ਫਾਜ਼ਿਲਕਾ, 14 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਇੰਡੀਅਨ ਟਵੰਟੀ-20 ਕ੍ਰਿਕੇਟ ਫੈਡਰੇਸ਼ਨ ਵੱਲੋਂ
ਸੰਗਮ ਕੰਪਿਊਟਰ ਸੈਂਟਰ ਦੇ ਸੰਚਾਲਕ ਅਤੇ ਆਰਟੀ ਵਰਕਰ ਰਾਜਨ ਲੂਨਾ ਨੂੰ ਡਿਪਟੀ ਡਾਇਰੈਕਟਰ ਆਫ਼ ਪ੍ਰਸੋਨਲ ਆਫ਼ੇਅਰ ਡਿਪਾਰਟਮੈਂਟ ਅਤੇ ਪੰਜਾਬ ਦਾ ਆਰਟੀਆਈ ਸੈਲ ਇੰਚਾਰਜ਼ ਨਿਯੁੱਕਤ ਕੀਤਾ ਗਿਆ ਹੈ।ਪ੍ਰਾਪਤ ਜਾਣਕਾਰੀ ਦੇ ਮੁਤਾਬਕ ਫੈਡਰੇਸ਼ਨ ਦੇ ਡਾਇਰੈਕਟਰ ਪਿਯੁਸ਼ ਰਾਣਾ ਵੱਲੋਂ ਨਿਯੁਕਤੀ ਪੱਤਰ ਸੋਂਪਕੇ ਪ੍ਰਸੋਨਲ ਮਾਮਲਿਆਂ ਦੇ ਵਿਭਾਗ ਦਾ ਡਿਪਟੀ ਡਾਇਰੈਕਟਰ ਅਤੇ ਆਰਟੀਆਈ ਦਾ ਕੰਮਭਾਰ ਸੋਂਪਿਆ। ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਦਾ ਮੁੱਖ ਮੰਤਵ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਆਰਟੀਆਈ ਵਿੰਗ ਸਥਾਪਤ ਕਰਨਾ ਹੈ ਅਤੇ ਸਥਾਪਤ ਕੀਤੇ ਗਏ ਆਰ.ਟੀ.ਆਈ ਵਿੰਗ ਨੂੰ ਤਿੰਨ ਜੋਨਲ ਹੈਡਕਵਾਟਰ ਵੱਲੋਂ ਚਲਾਇਆ ਜਾਵੇਗਾ।ਇਸ ਵਿਚ ਲੋਕਾਂ ਨੂੰ ਫੈਡਰੇਸ਼ਨ ਦੇ ਨਾਲ ਜੋੜਿਆ ਜਾਵੇਗਾ ਅਤੇ ਉਨ੍ਹਾਂ ਨੂੰ ਆਰ.ਟੀ.ਆਈ ਐਕਟ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ।ਰਾਜਨ ਲੂਨਾ ਨੇ ਫੈਡਰੇਸ਼ਨ ਨੂੰ ਭਰੋਸਾ ਦੁਆਇਆ ਕਿ ਜੋ ਜਿੰਮੇਵਾਰੀ ਉਨ੍ਹਾਂ ਨੂੰ ਫੈਡਰੇਸ਼ਨ ਨੇ ਸੋਂਪੀ ਹੈ ਉਹ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media