ਅੰਮ੍ਰਿਤਸਰ, 15 ਅਪ੍ਰੈਲ (ਗੁਰਮੀਤ ਸੰਧੂ) – ਸਮਾਜ ਸੇਵੀ ਸੰਸਥਾ ‘ਮਾਣ ਧੀਆਂ ਤੇ’ ਦੇ ਮੁੱਖ ਪ੍ਰਬੰਧਕ ਗੁਰਿੰਦਰ ਸਿੰਘ ਮੱਟੂ ਦੇ ਵਲੋਂ ਭਰੂਣ ਹੱਤਿਆ ਖਿਲਾਫ ਛੇੜੀ ਗਈ ਹਸਤਾਖਰ ਮੁਹਿੰਮ ਦੇ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਸਕੂਲਾਂ ਦੀ ਗਿਣਤੀ ਜਿਥੇ 96 ਹੋ ਗਈ ਹੈ ਉਥੇ ਵਿਦਿਆਰਥੀਆਂ ਦੀ ਗਿਣਤੀ 68 ਹਜਾਰ 547 ਦੇ ਕਰੀਬ ਪਹੁੰਚ ਗਈ ਹੈ। ਜੋ ਕਿ ਆਪਣੇ
ਆਪ ਵਿਚ ਇਕ ਰਿਕਾਰਡ ਹੈ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸੰਸਥਾ ਦੀ ਚੇਅਰਪਰਸਨ ਰੋਬਿਨਪ੍ਰੀਤ ਕੋਰ ਅਤੇ ਗੁਰਿੰਦਰ ਸਿੰਘ ਮੱਟੂ ਨੇ ਸਾਂਝੇ ਤੋਰ ਤੇ ਕਿਹਾ ਕਿ ਸੰਨ੍ਹ 2013 ਦੇ ਵਿਚ ਸ਼ੁਰੂ ਕੀਤੀ ਗਈ।
ਇਸ ਮੁਹਿੰਮ ਨੂੰ ਹੁਲਾਰਾ ਦੇਣ ਦੇ ਵਿਚ ਪ੍ਰਿੰ: ਰਜੇਸ਼ ਪ੍ਰਭਾਕਰ, ਪ੍ਰਿੰ: ਪ੍ਰਮਜੀਤ ਕੁਮਾਰ, ਪ੍ਰਿੰ: ਕੁਸੁਮ ਮਲਹੋਤਰਾ, ਪ੍ਰਿੰ: ਨਵਨੀਤ ਕੋਰ ਆਹੁਜਾ, ਪ੍ਰਿੰ: ਧਰਮਵੀਰ ਸਿੰਘ, ਪ੍ਰਿੰ: ਨੀਰਾ ਸ਼ਰਮਾ, ਪ੍ਰਿੰ: ਅੰਜਨਾ ਗੁਪਤਾ, ਪ੍ਰਿੰ: ਮਨਦੀਪ ਕੋਰ, ਪ੍ਰਿੰ: ਰਿਤੁਦਮਨ ਕੋਰ, ਪ੍ਰਿੰ: ਰਜਨੀ, ਪ੍ਰਿੰ: ਨਿਰਮਲ ਸਿੰਘ, ਪ੍ਰਿੰ: ਗੁਰਬਾਜ ਸਿੰਘ ਛੀਨਾ, ਪ੍ਰਿੰ: ਡਾ: ਗੋਤਮ ਗੁੂਹਾ, ਪ੍ਰਿੰ: ਅੰਜਨਾ ਸੇਠ, ਇੰਚਾਰਜ ਮਨਜਿੰਦਰ ਕੋਰ, ਪ੍ਰਿੰ: ਡੀ.ਕੇ ਸੰਧੂ, ਪ੍ਰਿੰ: ਪੁਸ਼ਪਿੰਦਰ ਵਾਲੀਆ, ਇੰਚਾਰਜ ਮਾਨਸੀ ਖੰਨਾ, ਪ੍ਰਿੰ: ਮਹਿਤਾਬ ਸਿੰਘ ਪੰਨੂੰ, ਪ੍ਰਿੰ: ਮਨੋਜ ਸਰੀਨ, ਪ੍ਰਿੰ: ਕਮਲਜੋਤ ਸਿੰਘ, ਪ੍ਰਿੰ: ਗੁਨਿਤਾ ਗਰੇਵਾਲ, ਪ੍ਰਿੰ: ਮਨੀਸ਼ਾ ਧਾਨੁਕਾ ਆਦਿ ਦੇ ਨਾਮ ਵਰਨਣਯੋਗ ਹਨ।ਉਨ੍ਹਾਂ ਦੱਸਿਆ ਕਿ ਮੁਹਿੰਮ ਦੇ 9ਵੇਂ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਵਾਰ ਇਸ ਗਿਣਤੀ ਨੂੰ ਪਹਿਲਾਂ ਨਾਲੋਂ ਦੁਣਾ-ਤੀਣਾ ਕੀਤਾ ਜਾਵੇਗਾ।ਜਿਸ ਨੂੰ ਲੈ ਕੇ ਵੱਖ ਵੱਖ ਸਕੂਲ ਪ੍ਰਬੰਧਕਾਂ ਤੇ ਵਿਦਿਆਰਥੀਆਂ ਵਿਚ ਕਾਫੀ ਉਤਸ਼ਾਹ ਹੈ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media