ਅਲਗੋਂਕੋਠੀ/ ਅਮਰਕੋਟ, 17 ਅਪ੍ਰੈਲ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ) – ਨੋਜਵਾਨ ਵਾਤਾਵਰਣ ਸੰਭਾਲ ਲਹਿਰ ਤਹਿਤ ਅਤੇ ਸਟਡੀ ਸਰਕਲ ਅਮਰਕੋਟ ਦੇ ਸਹਿਯੋਗ ਨਾਲ ਦਸ਼ਮੇਸ਼ ਪਬਲਿਕ ਸਕੂਲ ਅਮਰਕੋਟ ਵਿਖੇ ਬੂਟੇ ਲਗਾਏ ਗਏ।ਜਗਦੀਪ ਸਿੰਘ ਸੈਦਪੁਰ, ਜਸਵਿੰਦਰ ਸਿੰਘ ਜੱਸ ਅਮਰਕੋਟ, ਮਲਕੀਅਤ ਸਿੰਘ ਲੱਧੂ ਵਾਲੇ, ਮੰਗਲ ਸਿੰਘ ਬਹਿਲਾਂ, ਪ੍ਰਿੰਸ ਉਬੋਕੇ, ਇੰਦਰਜੀਤ ਸਿੰਘ ਅਮਰਕੋਟ, ਗੁਰਦੇਵ ਸਿੰਘ, ਪ੍ਰਚਾਰਕ ਸੁਖਵਿੰਦਰ ਸਿੰਘ, ਦਲਜੀਤ ਸਿੰਘ ਅਮਰਕੋਟ, ਬਲਜੀਤ ਸਿੰਘ ਰਾਜੋਕੇ ਆਦਿ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਨੁੱਖਤਾ ਨੂੰ ਵਾਤਾਵਰਨ ਪ੍ਰਦੂਸ਼ਣ ਤੋਂ ਬਚਾਉਣ ਲਈ ਧਰਤੀ ਨੂੰ ਸੁੱਰਖਿਅਤ ਕਰਨਾ ਬੇਹਦ ਜਰੂਰੀ ਹੈ ।ਇਸ ਲਈ ਸਾਨੂੰ ਰੁੱਖ ਲਗਾਉਣ ਦੇ ਫਰਜ਼ਾਂ ਦੀ ਪੂਰਤੀ ਦ੍ਰਿੜਤਾ ਨਾਲ ਕਰਨੀ ਚਾਹੀਦੀ ਹੈ।ਸਕੂਲ ਦੇ ਸਟਾਫ `ਚ ਮੈਡਮ ਮਨਪ੍ਰੀਤ ਕੋਰ, ਮੈਡਮ ਮਨਦੀਪ ਕੋਰ ਆਦਿ ਹਾਜਰ ਸਨ ।
Check Also
ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ …
Punjab Post Daily Online Newspaper & Print Media