ਕਿਸਾਨ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਉਠਾਆਉਣ – ਡਿਪਟੀ ਕਮਿਸ਼ਨਰ
ਫਾਜਿਲਕਾ, 25 ਜੂਨ (ਵਿਨੀਤ ਅਰੋੜਾ) – ਖੇਤੀ ਉਦੱਮੀ ਪੂੰਜੀ ਯੋਜਨਾ ਦੇ ਵਿਕਾਸ ਲਈ ਅੱਜ ਜਾਗਰੂਕਤਾ ਸਮਾਗਮ ਫਾਜਿਲਕਾ ਵਿਖੇ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ(ਆਈ.ਏ.ਐਸ.) ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਵਿਖੇ ਹੋਇਆ । ਜਿਸ ਵਿਚ ਖੇਤੀ, ਉਧਾਨ, ਬੈਂਕ, ਫਿਸ਼ਰੀ, ਡੇਅਰੀ, ਪੋਲਟਰੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ ਕਰਮਚਾਰੀਆਂ ਤੇ ਕਿਸਾਨਾਂ ਨੇ ਹਿੱਸਾ ਲਿਆ ਤੇ ਵਿਸਥਾਰ ਨਾਲ ਇਸ ਯੋਜਨਾ ਦੇ ਬਾਰੇ ਭਾਰਤ ਸਰਕਾਰ ਦੇ ਖੇਤੀ ਮੰਤਰਾਲੇ ਵੱਲੋ ਛੋਟੇ ਕਿਸਾਨਾਂ ਦੇ ਖੇਤੀ ਵਪਾਰਕ ਸੰਘ (ਸਫੈਕ) ਵੱਲੋ ਸ਼੍ਰੀ ਐਸ.ਕੇ. ਦੁਬੇ ਨੇ ਇਸ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਖੇਤੀ ਅਧਾਰਿਤ ਧੰਧੇ ਨੂੰ ਅੱਗੇ ਲਿਆਉਣ ਲਈ ਇਸ ਯੋਜਨਾ ਦੇ ਨਾਲ ਬਿਨਾ ਵਿਆਜ ਤੇ ਕਰਜਾ ਦਵਾਉਣ ਤੇ ਬਲ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਸਫੈਕ ਇਕ ਰਜਿਸਟਰਡ ਸਭਾ ਹੈ ਜੋ ਖੇਤੀਬਾੜੀ ਅਤੇ ਸਹਿਕਾਰਤਾ ਵਿਭਾਗ ਭਾਰਤ ਸਰਕਾਰ ਦੇ ਅਧੀਨ ਦਿਹਾਤੀ ਆਮਦਨ ਅਤੇ ਰੋਜਗਾਰ ਨੂੰ ਵਧਾਵੁਣ ਲਈ ਖੇਤੀ ਵਪਾਰਕ ਪਰਿਯੋਨਾਵਾਂ ਦੀ ਸਥਾਪਨਾ ਲਈ ਅਤੇ ਨਿਜੀ ਨਿਵੇਸ਼ ਨੂੰ ਉਤਪ੍ਰੇਰਕ ਕਰਨ ਦੇ ਲਈ ਕੰਮ ਕਰ ਰਹੀ ਹੈ । ਇਹ ਸਕੀਮ ਲਾਭਵੰਦਾਂ ਨੂੰ ਬੈਂਕ ਮਿਆਦੀ ਕਰਜ਼ਾ/ਕੰਮਕਾਜੀ ਪੂੰਜੀ ਦੇ ਨਾਲ ਨਾਲ ਉਦੱਮੀ ਪੂੰਜੀ ਦਾ ਵਿਸਤਾਰ ਕਰਨ ਲਈ, ਸਿੰਗਲ ਵਿੰਡੋ ਪਹੁੰਚ ਵੀ ਰੱਖਦੀ ਹੈ । ਸਫੈਕ ਵੱਲੋ ਸਕੀਮਾਂ ਨੂੰ ਕੌਮੀਕ੍ਰਿਤ ਬੈਂਕਾਂ, ਐਸ.ਬੀ.ਆਈ. ਅਤੇ ਇਸ ਦੇ ਸਹਾਇਕਾ, ਆਈ.ਡੀ.ਬੀ.ਆਈ, ਸਿਡਬੀ, ਨਾਬਾਰਡ, ਐਨ.ਸੀ.ਡੀ.ਸੀ. ਐਨ ਈ.ਡੀ.ਐਫ.ਆਈ, ਐਗਜਿਮ ਬੈਕਾਂ, ਆਰ.ਬੀ. ਅਤੇ ਰਾਜ ਵਿੱਤ ਨਿਗਮਾਂ ਦੇ ਡੁੰਘੇ ਸਹਿਯੋਗ ਦੇ ਨਾਲ ਲਾਗੂ ਕੀਤਾ ਜਾਵੇਗਾ । ਸ਼੍ਰੀ ਚੰਦਰ ਪ੍ਰਕਾਸ਼ ਪ੍ਰੋਜੈਕਟ ਕੋਆਰਡੀਨੇਟਰ ਐਗਰੀਕਲਚਰ ਫਾਇਨਾਂਸ ਕਾਰਪੋਰੇਸ਼ਨ ਨਵੀ ਦਿੱਲੀ ਨੇ ਦੱਸਿਆ ਕਿ ਸਕੀਮ ਅਧੀਨ ਜੋ ਸਹਾਇਤਾ ਦਿੱਤਿਆਂ ਵਿਚ ਵਿਅਕਤੀਗ, ਸਵੈ ਸਹਾਇਤਾ ਸਮੂਹ, ਕਿਸਾਨ, ਕੰਪਨੀਆਂ, ਕਿਸਾਨ ਉਤਪਾਦਕ ਕੰਪਨੀਆ/ਕਿਸਾਨ ਉਤਪਾਦਕ ਸੰਗਠਨ, ਖੇਤੀ ਨਿਰਯਾਤ ਖੇਤਰਾਂ ਵਿੱਚ ਇਕਾਹੀਆਂ, ਭਾਗੀਦਾਰੀ/ਮਾਲਕੀ ਫਰਮਾਂ, ਖੇਤੀ ਗ੍ਰੈਜੂਏਟ ਆਦਿ ਹਨ ।ਉਨ੍ਹਾਂ ਦੱਸਿਆ ਕਿ ਸਫੈਕ ਖੇਤੀ ਵਪਾਰਕ ਪਰਿਯੋਜਨਾਵਾਂ ਨੂੰ ਸੁਖਾਲੇ ਕਰਜਿਆ ਦੇ ਰੁਪ ਵਿਚ ਵਿਆਜ ਰਹਿਤ ਉਦੱਮੀ ਪੂੰਜੀ ਪ੍ਰਦਾਨ ਕਰਦਾ ਹੇ ਤਾਂ ਜੋ ਪਰਿਯੋਜਨਾ ਦੇ ਮਿਆਦੀ ਕਰਜਿਆ ਦੀ ਮਨਜੂਰੀ ਤੋ ਬਾਅਦ ਬਾਕੀ ਬਚੇ ਗੈਪ ਨੂੰ ਪੂਰਾ ਕੀਤਾ ਜਾ ਸਕੇ ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media