ਤਖ਼ਤ ਸਾਹਿਬ ਦੇ ਪੰਜ ਪਿਆਰੇ ਪੁੱਜੇ ਮਾਮਲਾ ਹੱਲ ਕਰਨ ਸੰਬੰਧੀ
ਬਠਿੰਡਾ, 25 ਜੂਨ (ਜਸਵਿੰਦਰ ਸਿੰਘ ਜੱਸੀ)- ਬਰਨਾਲਾ- ਬਾਈਪਾਸ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਧਾਨਗੀ ਅਤੇ ਕਬਜ਼ੇ ਸੰਬੰਧਿਤ ਝਗੜੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵਲੋਂ ਦਿੱਤੇ ਦਿਸ਼ਾ ਨਿਰਦੇਸ਼ ਹੇਠ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਅਤੇ ਧਰਮ ਪ੍ਰਚਾਰ ਕਮੇਟੀ ਦੇ ਇੰਨਚਾਰਜ ਭਾਈ ਜਗਤਾਰ ਸਿੰਘ ਜੰਗੀਆਣਾ ਸਮੇਤ ਗੁਰਦੁਆਰਾ ਸਾਹਿਬ ਸਵੇਰੇ ੭ ਵਜੇ ਦੇ ਕਰੀਬ ਪੁੱਜੇ ਅਤੇ ਉਨ੍ਹਾ ਨੇ ਇਲਾਕੇ ਦੀਆਂ ਸੰਗਤਾਂ ਦੇ ਵਿਚਾਰ ਵੀ ਜਾਣੇ ਲੇਕਿਨ ਇਸ ਮੌਕੇ ਪ੍ਰਧਾਨ ਗੁਰਤੇਜ ਸਿੰਘ ਢਿੱਲੋਂ ਪਰਿਵਾਰ ਵਲੋਂ ਕੋਈ ਵੀ ਸੱਜਣ ਇਨ੍ਹਾਂ ਨੂੰ ਮਿਲਣ ਲਈ ਨਹੀ ਆਇਆ ਅਤੇ ਪੰਜ ਪਿਆਰਿਆਂ ਨੇ ਸੰਗਤ ਕਮੇਟੀ ਜੋ ਕਿ ਕੁਲਦੀਪ ਸਿੰਘ, ਗੁਰਦਰਸ਼ਨ ਸਿੰਘ ਦੀ ਅਗਵਾਈ ਵਿਚ ਆਪਣੇ ਵਲੋਂ ਸਾਰੀ ਸਥਿਤੀ ਅਤੇ ਰਿਕਾਰਡ ਪੇਸ਼ ਕੀਤਾ, ਉਨ੍ਹਾਂ ਨੇ ਸੰਗਤਾਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਹੈ ਕਿ ਸੰਗਤਾਂ ਦੀ ਹਰ ਮਦਦ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਕਲ੍ਹ ਨੂੰ ਸਿੰਘ ਸਾਹਿਬ ਵਲੋਂ ਸੰਗਤਾਂ ਅਤੇ ਢਿੱਲੋਂ ਪਰਿਵਾਰ ਨੂੰ ਤਖ਼ਤ ਸਾਹਿਬ ‘ਤੇ ਤਲਬ ਕੀਤਾ ਗਿਆ।