Sunday, December 22, 2024

ਖੇਤੀ ਉਦੱਮੀ ਪੂੰਜੀ ਸਕੀਮ ਅਧੀਨ ਜਾਣਕਾਰੀ ਦਿੱਤੀ ਗਈ

ਕਿਸਾਨ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਉਠਾਆਉਣ – ਡਿਪਟੀ ਕਮਿਸ਼ਨਰ
PPN250609
ਫਾਜਿਲਕਾ,  25  ਜੂਨ (ਵਿਨੀਤ ਅਰੋੜਾ) – ਖੇਤੀ ਉਦੱਮੀ ਪੂੰਜੀ ਯੋਜਨਾ ਦੇ ਵਿਕਾਸ ਲਈ ਅੱਜ  ਜਾਗਰੂਕਤਾ ਸਮਾਗਮ ਫਾਜਿਲਕਾ ਵਿਖੇ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ(ਆਈ.ਏ.ਐਸ.) ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਵਿਖੇ ਹੋਇਆ । ਜਿਸ ਵਿਚ ਖੇਤੀ, ਉਧਾਨ, ਬੈਂਕ, ਫਿਸ਼ਰੀ, ਡੇਅਰੀ, ਪੋਲਟਰੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ ਕਰਮਚਾਰੀਆਂ ਤੇ ਕਿਸਾਨਾਂ ਨੇ ਹਿੱਸਾ ਲਿਆ ਤੇ ਵਿਸਥਾਰ ਨਾਲ ਇਸ ਯੋਜਨਾ ਦੇ ਬਾਰੇ ਭਾਰਤ ਸਰਕਾਰ ਦੇ ਖੇਤੀ ਮੰਤਰਾਲੇ ਵੱਲੋ ਛੋਟੇ ਕਿਸਾਨਾਂ ਦੇ ਖੇਤੀ ਵਪਾਰਕ ਸੰਘ (ਸਫੈਕ) ਵੱਲੋ ਸ਼੍ਰੀ ਐਸ.ਕੇ. ਦੁਬੇ ਨੇ ਇਸ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਖੇਤੀ ਅਧਾਰਿਤ ਧੰਧੇ ਨੂੰ ਅੱਗੇ ਲਿਆਉਣ ਲਈ ਇਸ ਯੋਜਨਾ ਦੇ ਨਾਲ ਬਿਨਾ ਵਿਆਜ ਤੇ ਕਰਜਾ ਦਵਾਉਣ ਤੇ ਬਲ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਸਫੈਕ ਇਕ ਰਜਿਸਟਰਡ ਸਭਾ ਹੈ ਜੋ ਖੇਤੀਬਾੜੀ ਅਤੇ ਸਹਿਕਾਰਤਾ ਵਿਭਾਗ ਭਾਰਤ ਸਰਕਾਰ ਦੇ ਅਧੀਨ ਦਿਹਾਤੀ ਆਮਦਨ ਅਤੇ ਰੋਜਗਾਰ ਨੂੰ ਵਧਾਵੁਣ ਲਈ ਖੇਤੀ ਵਪਾਰਕ ਪਰਿਯੋਨਾਵਾਂ ਦੀ ਸਥਾਪਨਾ ਲਈ ਅਤੇ ਨਿਜੀ ਨਿਵੇਸ਼ ਨੂੰ ਉਤਪ੍ਰੇਰਕ ਕਰਨ ਦੇ ਲਈ ਕੰਮ ਕਰ ਰਹੀ ਹੈ ।  ਇਹ ਸਕੀਮ ਲਾਭਵੰਦਾਂ ਨੂੰ ਬੈਂਕ ਮਿਆਦੀ ਕਰਜ਼ਾ/ਕੰਮਕਾਜੀ ਪੂੰਜੀ ਦੇ ਨਾਲ ਨਾਲ ਉਦੱਮੀ ਪੂੰਜੀ ਦਾ ਵਿਸਤਾਰ ਕਰਨ ਲਈ, ਸਿੰਗਲ ਵਿੰਡੋ ਪਹੁੰਚ ਵੀ ਰੱਖਦੀ ਹੈ । ਸਫੈਕ ਵੱਲੋ ਸਕੀਮਾਂ ਨੂੰ ਕੌਮੀਕ੍ਰਿਤ ਬੈਂਕਾਂ, ਐਸ.ਬੀ.ਆਈ. ਅਤੇ ਇਸ ਦੇ ਸਹਾਇਕਾ, ਆਈ.ਡੀ.ਬੀ.ਆਈ, ਸਿਡਬੀ, ਨਾਬਾਰਡ, ਐਨ.ਸੀ.ਡੀ.ਸੀ. ਐਨ ਈ.ਡੀ.ਐਫ.ਆਈ, ਐਗਜਿਮ ਬੈਕਾਂ, ਆਰ.ਬੀ. ਅਤੇ ਰਾਜ ਵਿੱਤ ਨਿਗਮਾਂ ਦੇ ਡੁੰਘੇ ਸਹਿਯੋਗ ਦੇ ਨਾਲ ਲਾਗੂ ਕੀਤਾ ਜਾਵੇਗਾ । ਸ਼੍ਰੀ ਚੰਦਰ ਪ੍ਰਕਾਸ਼ ਪ੍ਰੋਜੈਕਟ ਕੋਆਰਡੀਨੇਟਰ ਐਗਰੀਕਲਚਰ ਫਾਇਨਾਂਸ ਕਾਰਪੋਰੇਸ਼ਨ ਨਵੀ ਦਿੱਲੀ ਨੇ ਦੱਸਿਆ ਕਿ ਸਕੀਮ ਅਧੀਨ ਜੋ ਸਹਾਇਤਾ ਦਿੱਤਿਆਂ ਵਿਚ ਵਿਅਕਤੀਗ, ਸਵੈ ਸਹਾਇਤਾ ਸਮੂਹ, ਕਿਸਾਨ, ਕੰਪਨੀਆਂ, ਕਿਸਾਨ ਉਤਪਾਦਕ ਕੰਪਨੀਆ/ਕਿਸਾਨ ਉਤਪਾਦਕ ਸੰਗਠਨ, ਖੇਤੀ ਨਿਰਯਾਤ ਖੇਤਰਾਂ ਵਿੱਚ ਇਕਾਹੀਆਂ, ਭਾਗੀਦਾਰੀ/ਮਾਲਕੀ ਫਰਮਾਂ, ਖੇਤੀ ਗ੍ਰੈਜੂਏਟ ਆਦਿ ਹਨ ।ਉਨ੍ਹਾਂ ਦੱਸਿਆ ਕਿ ਸਫੈਕ ਖੇਤੀ ਵਪਾਰਕ ਪਰਿਯੋਜਨਾਵਾਂ ਨੂੰ ਸੁਖਾਲੇ ਕਰਜਿਆ ਦੇ ਰੁਪ ਵਿਚ ਵਿਆਜ ਰਹਿਤ ਉਦੱਮੀ ਪੂੰਜੀ ਪ੍ਰਦਾਨ ਕਰਦਾ ਹੇ ਤਾਂ ਜੋ ਪਰਿਯੋਜਨਾ ਦੇ ਮਿਆਦੀ ਕਰਜਿਆ ਦੀ ਮਨਜੂਰੀ ਤੋ ਬਾਅਦ ਬਾਕੀ ਬਚੇ ਗੈਪ ਨੂੰ ਪੂਰਾ ਕੀਤਾ ਜਾ ਸਕੇ । 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply