ਅੰਮ੍ਰਿਤਸਰ, 29 ਅਪ੍ਰੈਲ (ਜਗਦੀਪ ਸਿੰਘ ਸੱਗੂ) –
ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਬਾਲੀਵੁੱਡ ਅਭਿਨੇਤਾ ਤੇ ਸੰਸਦ ਮੈਂਬਰ ਵਿਨੋਦ ਖੰਨਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜਿਲਾ ਭਾਜਪਾ ਪ੍ਰਧਾਨ ਐਡਵੋਕੇਟ ਰਾਜੇਸ਼ ਹਨੀ ਦੀ ਪ੍ਰਧਾਨਗੀ ਹੇਠ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਅਵਸਰ ‘ਤੇ ਮੈਬਰ ਰਾਜ ਸਭਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਐਡਵੋਕੇਟ ਰਾਜੇਸ਼ ਹਨੀ ਨੇ ਕਿਹਾ ਕਿ ਵਿਨੋਦ ਖੰਨਾ ਬਾਲੀਵੁੱਡ ਅੇਕਟਰ ਦੇ ਨਾਲ-ਨਾਲ ਇੱਕ ਸਫਲ ਸੰਸਦ ਮੈਂਬਰ ਵੀ ਸਨ ।ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਵਿਨੋਦ ਖੰਨਾ ਚਾਰ ਵਾਰ ਗੁਰਦਾਸਪੁਰ ਤੋਂਂ ਸੰਸਦ ਮੈਂਬਰ ਰਹੇ ਅਤੇ ਜਨਤਾ ਦੇ ਬੇਹੱਦ ਕਰੀਬ ਸਨ।ਉਨ੍ਹਾਂ ਨੇ ਜਿਲ੍ਹੇ ਦਾ ਬਹੁਪੱਖੀ ਵਿਕਾਸ ਕਰਵਾਇਆ ਸੀ ।ਮਲਿਕ ਨੇ ਕਿਹਾ ਕਿ ਵਿਨੋਦ ਖੰਨਾ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੇ ਕਹਿਣ ‘ਤੇ ਰਾਜਨੀਤੀ ਵਿੱਚ ਆਏ ਸਨ ਅਤੇ ਉਹਨਾਂ ਨੇ ਆਪਣਾ ਜੀਵਨ ਦੇਸ਼ ਦੀ ਸੇਵਾ ਵਿੱਚ ਅਰਪਣ ਕੀਤਾ। ਸੰਸਦ ਮੈਂਬਰ ਵਜੋਂ ਉਨਾਂ ਨੇ ਮੁਕੇਰੀਆਂ ਸਮੇਤ ਪੰਜ ਦਰਿਆਵਾਂ ਉੱਤੇ ਪੁੱਲ ਦੀ ਉਸਾਰੀ ਕਰਵਾਈ ਸੀ ਅਤੇ ਪਠਾਨਕੋਟ ਵਿੱਚ ਏਅਰਪੋਰਟ ਦੀ ਉਸਾਰੀ ਦਾ ਮਾਣ ਵੀ ਉਨ੍ਹਾਂ ਨੂੰ ਜਾਂਦਾ ਹੈ ।
ਇਸ ਮੌਕੇ ਸੁਰਿੰਦਰ ਸ਼ਰਮਾ, ਰਾਜੇਸ਼ ਕੰਧਾਰੀ, ਮਾਨਵ ਤਨੇਜਾ, ਰਮਨ ਸ਼ਰਮਾਾ, ਸਰਵਣ ਨਈਅਰ, ਜਯੋਤੀ ਬਾਲਾ, ਜਰਨੈਲ ਸਿੰਘ ਢੌਟ, ਸਤਨਾਮ ਕੌਰ, ਸਪਨਾ ਭੱਟੀ, ਬਲਵਿੰਦਰ ਬੋਬੀ, ਸੁਰਿੰਦਰ ਦੁੱਗਲ, ਡਾ. ਰਾਮ ਚਾਵਲਾ, ਸਲਿਲ ਕਪੂਰ, ਜੋਗਿੰਦਰ ਬਾਵਾ, ਸੁਸ਼ੀਲ ਕੁਮਾਰ, ਮੋਨੂ ਮਹਾਜਨ, ਅੰਕੁਸ਼ ਮੇਹਰਾ, ਸੁਮਿਤ ਸੇਠ ਵਿਸ਼ਾਲ ਮਹਿਤਾ, ਮਨਜੀਤ ਮਿੰਟਾ ਆਦਿ ਹਾਜਰ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media