
ਬਠਿੰਡਾ, 26 ਜੂਨ (ਜਸਵਿੰਦਰ ਸਿੰਘ ਜੱਸੀ)- ਸਥਾਨਕ ਸੰਸਥਾ ”ਡਾਇਮੰਡ ਵੈਲਫੇਅਰ ਸੋਸਾਇਟੀ” ਦੇ ਵੱਲੋਂ ਸਰਕਾਰੀ ਸਕੂਲ ਮਾਲ ਰੋਡ ਵਿਖੇ ਲਗਾਏ ਗਏ ਸਮਰਕੈਂਪ ਦੇ ਅਖੀਰਲੇ ਦਿਨ ਯੋਗ ਕੈਂਪ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਯੋਗ ਅਧਿਆਪਕ ਹਰਸ਼ ਸ਼ਰਮਾ ਨੇ ਬੱਚਿਆ ਨੂੰ ਦਿਮਾਗੀ ਸ਼ਕਤੀ ਵਧਾਉਣ ਦੇ ਗੂਣ ਸਿਖਾਏ। ਇਸ ਤੋ ਇਲਾਵਾ ਬੱਚਿਆਂ ਨੂੰ ਯੋਗ ਅਤੇ ਪ੍ਰਣਾਯਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਤੋਂ ਇਲਾਵਾ ਯੋਗ ਅਤੇ ਪ੍ਰਣਾਯਾਮ ਦੇ ਲਾਭ ਵੀ ਦੱਸੇ। ਯੋਗ ਅਧਿਆਪਕ ਹਰਸ਼ ਸ਼ਰਮਾ ਨੇ ਦੱਸਿਆ ਕਿ ਯੋਗ ਨਾਲ ਹਰ ਪ੍ਰਕਾਰ ਦੀ ਬਿਮਾਰੀ ਦਾ ਇਲਾਜ ਸੰਭਵ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਮਤਿਹਾਨਾਂ ਵਿੱਚ ਸਫਲਤਾ ਹਾਸ਼ਿਲ ਕਰਨ ਲਈ ਮਨ ਦਾ ਇੱਕ ਚਿੱਤ ਹੋਣਾ ਬਹੁਤ ਜਰੂਰੀ ਹੈ ਜੋ ਯੋਗ ਅਤੇ ਪ੍ਰਣਾਯਾਮ ਨਾਲ ਮੁਮਕਿਨ ਹੈ। ਹਰ ਵਿਅਕਤੀ ਨੂੰ ਯੋਗ ਨੂੰ ਅਪਣੇ ਜੀਵਨ ਦਾ ਅੰਗ ਬਣਾਉਣਾ ਚਾਹੀਦਾ ਹੈ। ਇਸ ਮੌਕੇ ਸੋਸਾਇਟੀ ਦੀ ਪ੍ਰਧਾਨ ਵੀਨੂੰ ਗੋਇਲ ਨੇ ਯੋਗ ਅਧਿਆਪਕ ਹਰਸ਼ ਸ਼ਰਮਾ ਦਾ ਬੱਚਿਆ ਨੂੰ ਯੋਗ ਸਿਖਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ‘ਤੇ ਸੋਸਾਇਟੀ ਦੇ ਚੇਅਰਮੈਨ ਤੋਂ ਇਲਾਵਾ ਹੋਰ ਵੀ ਮੈਂਬਰ ਵੀ ਮੌਜੂਦ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media