Wednesday, December 31, 2025

ਸਮਰ ਕੈਂਪ ਵਿੱਚ ਬੱਚਿਆਂ ਨੇ ਸਿੱਖੇ ਦਿਮਾਗੀ ਤਾਕਤ ਵਧਾਉਣ ਦੇ ਗੁਣ

PPN260603
ਬਠਿੰਡਾ, 26  ਜੂਨ (ਜਸਵਿੰਦਰ ਸਿੰਘ ਜੱਸੀ)-  ਸਥਾਨਕ ਸੰਸਥਾ ”ਡਾਇਮੰਡ ਵੈਲਫੇਅਰ ਸੋਸਾਇਟੀ” ਦੇ ਵੱਲੋਂ ਸਰਕਾਰੀ ਸਕੂਲ ਮਾਲ ਰੋਡ ਵਿਖੇ ਲਗਾਏ ਗਏ ਸਮਰਕੈਂਪ ਦੇ ਅਖੀਰਲੇ ਦਿਨ ਯੋਗ ਕੈਂਪ ਦਾ ਆਯੋਜਿਨ ਕੀਤਾ ਗਿਆ।  ਇਸ ਮੌਕੇ ਯੋਗ ਅਧਿਆਪਕ ਹਰਸ਼ ਸ਼ਰਮਾ ਨੇ ਬੱਚਿਆ ਨੂੰ ਦਿਮਾਗੀ ਸ਼ਕਤੀ ਵਧਾਉਣ ਦੇ ਗੂਣ ਸਿਖਾਏ। ਇਸ ਤੋ ਇਲਾਵਾ ਬੱਚਿਆਂ ਨੂੰ ਯੋਗ ਅਤੇ ਪ੍ਰਣਾਯਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਤੋਂ ਇਲਾਵਾ ਯੋਗ ਅਤੇ ਪ੍ਰਣਾਯਾਮ ਦੇ ਲਾਭ ਵੀ ਦੱਸੇ। ਯੋਗ ਅਧਿਆਪਕ ਹਰਸ਼ ਸ਼ਰਮਾ ਨੇ ਦੱਸਿਆ ਕਿ ਯੋਗ ਨਾਲ ਹਰ ਪ੍ਰਕਾਰ ਦੀ ਬਿਮਾਰੀ ਦਾ ਇਲਾਜ ਸੰਭਵ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਮਤਿਹਾਨਾਂ ਵਿੱਚ ਸਫਲਤਾ ਹਾਸ਼ਿਲ ਕਰਨ ਲਈ ਮਨ ਦਾ ਇੱਕ ਚਿੱਤ ਹੋਣਾ ਬਹੁਤ ਜਰੂਰੀ ਹੈ ਜੋ ਯੋਗ ਅਤੇ ਪ੍ਰਣਾਯਾਮ ਨਾਲ ਮੁਮਕਿਨ ਹੈ। ਹਰ ਵਿਅਕਤੀ ਨੂੰ ਯੋਗ ਨੂੰ ਅਪਣੇ ਜੀਵਨ ਦਾ ਅੰਗ ਬਣਾਉਣਾ ਚਾਹੀਦਾ ਹੈ।  ਇਸ ਮੌਕੇ ਸੋਸਾਇਟੀ ਦੀ ਪ੍ਰਧਾਨ ਵੀਨੂੰ ਗੋਇਲ ਨੇ ਯੋਗ ਅਧਿਆਪਕ ਹਰਸ਼ ਸ਼ਰਮਾ ਦਾ ਬੱਚਿਆ ਨੂੰ ਯੋਗ ਸਿਖਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ‘ਤੇ ਸੋਸਾਇਟੀ ਦੇ ਚੇਅਰਮੈਨ ਤੋਂ ਇਲਾਵਾ ਹੋਰ ਵੀ ਮੈਂਬਰ ਵੀ ਮੌਜੂਦ ਸਨ।  

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply